ਪਟਨਾ- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਗੁਜਰਾਤ ਮਾਡਲ' ਦਾ ਮਜ਼ਾਕ ਉਡਾਇਆ। ਇਹ ਮਜ਼ਾਕ ਉਨ੍ਹਾਂ ਨੇ ਸੂਰਤ ਏਅਰਪੋਰਟ 'ਤੇ ਸਪਾਈਸਜੈੱਟ ਦੀ ਇਕ ਫਲਾਈਟ ਦੇ ਇਕ ਮੱਝ ਨਾਲ ਟਕਰਾ ਜਾਣ 'ਤੇ ਕੀਤਾ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਕੀਤਾ ਹੈ ਕਿ ਉੱਡ ਕੇ ਦੇਖੋ ਮੱਝਾਂ ਨਾਲ, ਕੁਝ ਦਿਨ ਤਾਂ ਗੁਜਾਰੋ ਗੁਜਰਾਤ 'ਚ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਸੱਚ ਕਿੰਨੀ ਦੇਰ ਲੁੱਕ ਸਕਦਾ ਹੈ। ਜ਼ਮੀਨੀ ਹਕੀਕਤ ਦੀ ਤਸਵੀਰ ਉਭਰਨ ਲੱਗੀ ਹੈ।
ਜ਼ਿਕਰਯੋਗ ਹੈ ਕਿ ਸਪਾਈਸਜੈੱਟ ਦਾ ਜਹਾਜ਼ ਸ਼ੁੱਕਰਵਾਰ ਨੂੰ ਜਦੋਂ ਰਨ-ਵੇਅ 'ਤੇ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਜਹਾਜ਼ ਉੱਥੇ ਘੁੰਮ ਰਹੀ ਇਕ ਮੱਝ ਨਾਲ ਜਾ ਟਕਰਾਇਆ। ਜਿਸ ਕਾਰਨ ਜਹਾਜ਼ 'ਚ ਸਵਾਰ ਤਕਰੀਬਨ 170 ਯਾਤਰੀ ਵਾਲ-ਵਾਲ ਬਚੇ। ਜਹਾਜ਼ ਦਾ ਮੱਝ ਨਾਲ ਟਕਰਾ ਜਾਣ ਕਾਰਨ ਪਾਇਲਟ ਨੇ ਤੁਰੰਤ ਜਹਾਜ਼ ਨੂੰ ਰੋਕਿਆ ਅਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਇਸ ਨੂੰ ਪਾਰਕਿੰਗ ਏਰੀਆ ਵਿਚ ਲੈ ਗਏ। ਨਿਤੀਸ਼ ਨੇ ਕਿਹਾ ਕਿ ਇਹ ਤਾਂ ਖੁਸ਼ਕਿਸਮਤੀ ਸੀ ਕਿ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਨਿਤੀਸ਼ ਬਸ ਇੱਥੇ ਹੀ ਨਹੀਂ ਰੁੱਕ ਉਨ੍ਹਾਂ ਨੇ ਲਿਖਿਆ ਕਿ ਜੋ ਸੂਬਾ ਇੰਨਾ ਵਿਕਸਿਤ ਹੋ ਚੁੱਕਾ ਹੈ, ਉਸ ਦੇ ਏਅਰਪੋਰਟ 'ਤੇ ਮੱਝ ਕੀ ਕਰ ਰਹੀ ਸੀ? ਉਨ੍ਹਾਂ ਕਿਹਾ ਕਿ ਜੇਕਰ ਚੋਣ ਦਾ ਸਮਾਂ ਹੁੰਦਾ ਤਾਂ ਫੇਸਬੁੱਕ ਅਤੇ ਟਵਿੱਟਰ 'ਤੇ ਇਹ ਹੀ ਹੁੰਦਾ ਕਿ ਇੰਨਾ ਐਂਡਵਾਸ ਏਅਰਪੋਰਟ ਹੈ ਕਿ ਮੱਝਾਂ ਹਵਾਈ ਜਹਾਜ਼ ਤੋਂ ਯਾਤਰਾ ਕਰ ਸਕਦੀਆਂ ਹਨ।
ਭਾਰਤ 'ਚ ਘਟੀ ਫੇਸਬੁੱਕ ਦੀ ਕਮਾਈ
NEXT STORY