ਨਵੀਂ ਦਿੱਲੀ- ਫੇਸਬੁੱਕ ਦੇ ਮੁਖੀਆ ਮਾਰਕ ਜੁਕਰਬਰਗ ਪਿਛਲੇ ਮਹੀਨੇ ਜਦੋਂ ਪਹਿਲੀ ਵਾਰ ਭਾਰਤ ਆਏ ਤਾਂ ਉਨ੍ਹਾਂ ਨੇ ਦੇਸ਼ ਨੂੰ ਆਪਣੇ 'ਪ੍ਰਾਥਮਿਕਤਾ ਵਾਲੇ ਬਾਜ਼ਾਰ' 'ਚ ਸ਼ਾਮਲ ਕੀਤਾ ਸੀ। ਇਸ ਤੋਂ ਪਹਿਲੇ ਜੁਲਾਈ 'ਚ ਆਈ ਕੰਪਨੀ ਦੀ ਮੁੱਖ ਉਪਰੇਟਿੰਗ ਅਧਿਕਾਰੀ ਸ਼ੈਰਲ ਸੈਂਡਬਰਗ ਨੇ ਕਿਹਾ ਸੀ ਕਿ ਦੇਸ਼ 'ਚ ਕੰਪਨੀ 'ਸਹੀ ਰਾਹ' 'ਤੇ ਅੱਗੇ ਵੱਧ ਰਹੀ ਹੈ ਪਰ ਸੋਸ਼ਲ ਮੀਡੀਆ ਕੰਪਨੀ ਅਧਿਕਾਰੀਆਂ ਦੇ ਦਾਅਵੇ ਕੰਪਨੀ ਦੇ ਵਿੱਤੀ ਪ੍ਰਦਸ਼ਨ ਨਾਲ ਮੇਲ ਨਹੀਂ ਖਾਂਦੇ ਹਨ।
ਭਾਵੇਂ ਦੇਸ਼ 'ਚ ਫੇਸਬੁੱਕ ਦੇ 10 ਕਰੋੜ ਤੋਂ ਵੀ ਜ਼ਿਆਦਾ ਉਪਭੋਗਤਾ ਹੋਣ ਪਰ ਉਸ ਦੀ ਭਾਰਤ ਇਕਾਈ ਫੇਸਬੁੱਕ ਇੰਡੀਆ ਆਨਲਾਈਨ ਸਰਵਿਸ ਪ੍ਰਾਈਵੇਟ ਲਿਮਿਟੇਡ ਲਈ ਉਪਭੋਗਤਾਵਾਂ ਦਾ ਇੰਨਾ ਵੱਡਾ ਆਕਾਰ ਕੋਈ ਚਮਤਕਾਰ ਨਹੀਂ ਦਿਖਾ ਪਾ ਰਿਹਾ ਹੈ। 2013-2014 ਦੌਰਾਨ ਕੰਪਨੀ ਦਾ ਸਲਾਨਾ ਕਾਰੋਬਾਰ ਸਿਰਫ 97.65 ਕਰੋੜ ਰੁਪਏ ਰਿਹਾ ਜਿਹੜਾ ਤਿੰਨ ਕਿ ਜਾਦੂਈ ਅੰਕੜਿਆਂ ਨੂੰ ਛੂੰਹਣ ਤੋਂ ਵਾਂਝਾ ਰਹਿ ਗਿਆ। ਇਸ ਕਾਰਨ ਪਿਛਲੇ ਬੀਤੇ ਸਾਲਾਂ 'ਚ ਰਜੀਸਟਰ ਕੰਪਨੀ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਕੰਪਨੀ ਨੇ 75.64 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਪਰ ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੰਪਨੀ ਦਾ ਮੁਨਾਫਾ ਘਟਿਆ ਹੈ।
2014 ਦੇ ਦੌਰਾਨ ਫੇਸਬੁੱਕ ਦਾ ਲਾਭ ਘੱਟ ਕੇ .21 ਕਰੋੜ ਰੁਪਏ ਰਿਹਾ ਜਦਕਿ ਪਿਛਲੇ ਵਿਤੀ ਸਾਲ ਦੇ ਦੌਰਾਨ ਉਸ ਨੇ 9.6 ਕਰੋੜ ਰੁਪਏ ਦਾ ਲਾਭ ਲਿਆ ਸੀ। ਕੰਪਨੀ ਨੇ 7 ਮਈ 2010 ਨੂੰ ਭਾਰਤ 'ਚ ਰਜੀਸਟਰਡ ਕਰਵਾਇਆ ਸੀ। ਇਸ ਦੌਰਾਨ ਕੰਪਨੀ ਦੇ ਰੈਵੀਨਿਊ ਦਾ ਵਾਧਾ ਵੀ ਘੱਟ ਹੈ। ਵਿਤੀ ਸਾਲ 2014 ਦੇ ਦੌਰਾਨ ਕੰਪਨੀ ਦੇ ਰੈਵੀਨਿਊ 'ਚ ਪਿਛਲੇ ਸਾਲ ਦੇ ਮੁਕਾਬਲੇ 'ਚ 29 ਫੀਸਦੀ ਤੋਂ ਵੀ ਜ਼ਿਆਦਾ ਵਾਧਾ ਮੌਜੂਦ ਕੀਤਾ ਜਦੋਂ ਕਿ 2013 'ਚ ਵਿਤੀ ਸਾਲ 2102 ਦੇ ਮੁਕਾਬਲੇ 'ਚ ਰੈਵੀਨਿਊ 'ਚ 67.86 ਫੀਸਦੀ ਦੀ ਤੇਜ਼ੀ ਹੋਈ ਸੀ।
ਕੁਝ ਦਿਨ ਪਹਿਲਾਂ ਭਾਰਤ ਆਏ ਫੇਸਬੁੱਕ ਦੇ ਚੀਫ ਕ੍ਰਿਏਟਿਵ ਆਫਸਰ ਮਾਰਕ ਡੀ ਆਰਕੀ ਨੇ ਭਾਰਤੀ ਕੰਪਨੀਆਂ ਨੂੰ ਫੇਸਬੁੱਕ ਦੇ ਨਾਲ ਆਪਣਾ ਵਿਗਿਆਪਨ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਇਸ ਨੂੰ ਸਿਰਫ ਸੋਸ਼ਲ ਨੈਟਵਰਕਿੰਗ ਤੱਕ ਹੀ ਸੀਮਿਤ ਨਾ ਰੱਖ ਕੇ ਦੇਖਣ। ਇਸ ਦੀ ਤੁਲਨਾ 'ਚ ਗੂਗਲ ਦੀ ਭਾਰਤੀ ਇਕਾਈ ਗੂਗਲ ਇੰਡੀਆ ਪ੍ਰਾਈਵੇਟ ਲਿਮਿਟੇਡ ਨੇ ਵਿੱਤੀ ਸਾਲ 2014 ਦੇ ਦੌਰਾਨ 3,050.69 ਕਰੋੜ ਰੁਪਏ ਦਾ ਰੈਵੀਨਿਊ ਲਾਭ ਲਿਆ ਜਿਸ 'ਚ ਪਿਛਲੇ ਵਿਤੀ ਸਾਲ ਦੇ ਮੁਕਾਬਲੇ 'ਚ 47 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਹਾਲਾਂਕਿ ਉਸ ਦੇ ਸ਼ੁੱਧ ਮੁਨਾਫੇ 'ਚ ਵੀ ਕੁਝ ਕਮੀ ਆਈ ਜਿਹੜੀ 2014 'ਚ 131.35 ਕਰੋੜ ਰੁਪਏ ਰਹੀ। ਜਦਕਿ ਉਸ ਤੋਂ ਪਿਛਲੇ ਵਿਤੀ ਸਾਲ 'ਚ ਇਹ 139.31 ਕਰੋੜ ਰੁਪਏ ਸਨ। ਹਾਲਾਂਕਿ ਫੇਸਬੁੱਕ ਦੇ ਮੁਕਾਬਲੇ 'ਚ ਗੂਗਲ ਦਾ ਕਾਰੋਬਾਰ ਕਿਤੇ ਜ਼ਿਆਦਾ ਹੈ।
ਮੋਦੀ ਦਾ ਹੈਲੀਕਾਪਟਰ ਦੇਖਣ ਦੇ ਚੱਕਰ 'ਚ ਜਾਨ 'ਤੇ ਬਣ ਗਈ (ਦੇਖੋ ਤਸਵੀਰਾਂ)
NEXT STORY