ਨਵੀਂ ਦਿੱਲੀ- ਨਿਸਾਨ ਮੋਟਰਸ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਗਲੋਬਲ ਐੱਨਕੈਪ ਨੇ ਜਾਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਨੂੰ ਆਪਣੀ ਕੰਪੈਕਟ ਕਾਰ ਡੈਟਸਨ ਗੋ ਨੂੰ ਭਾਰਤੀ ਬਾਜ਼ਾਰ ਤੋਂ ਵਾਪਸ ਲੈਣ ਨੂੰ ਕਿਹਾ ਹੈ। ਗੋਲਬਲ ਐੱਨਕੈਪ ਨੇ ਕਿਹਾ ਕਿ ਉਹ ਦੂਜਿਆਂ ਕਾਰਾਂ ਦੇ ਮੁਕਾਬਲੇ ਘੱਟ ਗੁਣਵੱਤਾ ਵਾਲੀ ਕਾਰ ਹੈ। ਗਲੋਬਲ ਐੱਨਕੈਪ ਗਾਹਕ ਪ੍ਰੀਖਣ ਅਦਾਰਾ ਹੈ। ਪਿਛਲੇ ਸਾਲ ਭਾਰਤ ਵਿਚ ਪੇਸ਼ ਕੀਤੀ ਗਈ ਡੈਟਸਨ ਗੋ ਹਾਲ ਹੀ ’ਚ ਗਲੋਬਲ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (ਐੱਨਕੈਪ) ਵੱਲੋਂ ਕਰਾਏ ਗਏ ਕ੍ਰੈਸ਼ ਟੈੱਕਸ ’ਚ ਅਸਫਲ ਰਹੀ ਹੈ।
ਇਹ ਕਾਰ ਮਹੱਤਵਪੂਰਨ ਸੁਰੱਖਿਆ ਮਿਆਰਾਂ ’ਤੇ ਖਰੀ ਨਹੀਂ ਉਤਰੀ। ਐੱਨਕੈਪ ਉਪਭੋਗਤਾ ਸੁਰੱਖਿਆ ਜਾਂਚ ਸਬੰਧੀ ਬਾਡੀ ਹੈ। ਨਿਸਾਨ ਦੇ ਚੇਅਰਮੈਨ ਅਤੇ ਸੀ.ਈ.ਓ. ਨੂੰ ਲਿਖੀ ਇਕ ਚਿੱਠੀ ’ਚ ਗਲੋਬਲ ਐੱਨਕੈਪ ਦੇ ਚੇਅਰਮੈਨ ਮੈਕਸ ਮੂਸਲੇ ਨੇ ਉਨ੍ਹਾਂ ਤੋਂ ‘ਡੈਟਸਨ ਗੋ’ ਨੂੰ ਭਾਰਤੀ ਅਤੇ ਸਬੰਧਤ ਬਾਜ਼ਾਰਾਂ ਤੋਂ ਤੁਰੰਤ ਵਾਪਸ ਲੈਣ ਦੀ ਬੇਨਤੀ ਕੀਤੀ ਸੀ। ਇਸ ਵਿਚਾਲੇ ਨਿਸਾਨ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਨੂੰ ਅਜਿਹੀ ਕੋਈ ਚਿੱਠੀ ਨਹੀਂ ਮਿਲੀ ਹੈ।
ਐਮ.ਐਸ.ਐਮ.ਈ. ਮੰਤਰਾਲੇ ਦੀ ਵੈਬਸਾਈਟ ਵੇਚ ਰਹੀ ਹੈ ਐਪਲ ਦੇ ਕੰਪਿਊਟਰ
NEXT STORY