ਨਵੀਂ ਦਿੱਲੀ- ਹੁਣ ਤੱਕ ਤਾਂ ਤੁਸੀਂ ਏ.ਟੀ.ਐੱਮ. ਤੋਂ ਪੈਸੇ ਕਢਵਾਉਂਦੇ ਰਹੇ ਹੋ ਪਰ ਹੁਣ ਏ.ਟੀ.ਐੱਮ. ਤੋਂ ਪੁਲਸ ਕੰਪਲੇਂਟ ਵੀ ਦਰਜ ਕਰਵਾਈ ਜਾ ਸਕਦੀ ਹੈ। ਬੇਂਗਲੂਰ ਪੁਲਸ ਅਜਿਹੀ ਵਿਵਸਥਾ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਤੁਹਾਡੇ ਗੁਆਂਢ ’ਚ ਏ.ਟੀ.ਐੱਮ. ਜਿਹਾ ਇਕ ਕਿਓਸਕ ਬਣਿਆ ਹੋਵੇਗਾ, ਜਿਸ ’ਚ ਵੀਡੀਓ ਕੈਮਰਾ ਵੀ ਲਗਿਆ ਹੋਵੇਗਾ। ਤੁਹਾਨੂੰ ਉਥੇ ਜਾ ਕੇ ਕੈਮਰੇ ਦੇ ਸਾਹਮਣੇ ਆਪਣੀ ਸ਼ਿਕਾਇਤ ਬੋਲ ਕੇ ਦਰਜ ਕਰਵਾਉਣੀ ਹੋਵੇਗੀ।
ਇਹ ਵੀਡੀਓ ਇਕ ਖਾਸ ਜਗ੍ਹਾ ’ਤੇ ਪਹੁੰਚ ਜਾਵੇਗਾ। ਉੱਥੋਂ ਉਸ ਨੂੰ ਸਬੰਧਤ ਪੁਲਸ ਸਟੇਸ਼ਨ ਨੂੰ ਸੌਂਪ ਦਿੱਤਾ ਜਾਵੇਗਾ। ਇਸ ਆਡੀਓ-ਵਿਜ਼ੁਅਲ ਨੂੰ ਪੁਲਸ ਐੱਫ.ਆਈ.ਆਰ. ’ਚ ਬਦਲ ਦੇਵੇਗੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਉਸ ਦੀ ਸੂਚਨਾ ਦੇ ਦਿੱਤੀ ਜਾਵੇਗੀ। ਉਸ ਨੂੰ ਉਸ ਮਾਮਲੇ ਦੀ ਜਾਂਚ ਦੇ ਬਾਰੇ ਵਿਚ ਦੱਸ ਦਿੱਤਾ ਜਾਵੇਗਾ। ਇਹ ਵਿਵਸਥਾ ਪਹਿਲੇ ਬੇਂਗਲੂਰ ’ਚ ਸ਼ੁਰੂ ਹੋਵੇਗੀ ਅਤੇ ਉਸ ਤੋਂ ਬਾਅਦ ਕਰਨਾਟਕ ਦੇ ਹੋਰਨਾ ਸ਼ਹਿਰਾਂ ਵਿਚ ਸ਼ੁਰੂ ਹੋਵੇਗੀ।
ਅਜਿਹਾ ਇਕ ਪ੍ਰਯੋਗ ਭੁਵਨੇਸ਼ਵਰ ਦੀ ਪੁਲਸ ਨੇ ਵੀ ਕੀਤਾ ਸੀ। ਇਸੇ ਸਾਲ ਓਡੀਸ਼ਾ ਦੀ ਰਾਜਧਾਨੀ ਵਿਚ ‘ਆਈ ਕਲਿਕ’ ਨਾਂ ਤੋਂ ਕਿਓਸਕ ਬਣਾਇਆ ਗਿਆ ਸੀ। ਉੱਥੇ ਹਰ ਦਿਨ ਪੰਜ ਸ਼ਿਕਾਇਤਾਂ ਆਉਂਦੀਆਂ ਹਨ। ਇਸ ਨੂੁੰ ਦੇਖ ਕੇ ਹੀ ਕਰਨਾਟਕ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਇਸ ਨਾਲ ਮਹਿਲਾਵਾਂ ਦੇ ਪ੍ਰਤੀ ਅਪਰਾਧ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋ ਸਕੇਗੀ। ਇਸ ਦੇ ਤਹਿਤ ਸ਼ਿਕਾਇਤ ਕਰਨ ਵਾਲਿਆਂ ਦੇ ਨਾਂ ਅਤੇ ਪਤੇ ਗੁਪਤ ਰੱਖੇ ਜਾਣਗੇ।
ਭਾਰਤ ’ਚ ਡੈਟਸਨ ਗੋ ਦੀ ਵਿਕਰੀ ਬੰਦ ਕਰਨ ਦੀ ਮੰਗ
NEXT STORY