ਹਰ ਲੜਕੇ ਜਾਂ ਲੜਕੀ ਦਾ ਇਕ ਡਰੀਮ ਪਾਟਨਰ ਹੁੰਦਾ ਹੈ। ਹਰ ਕਿਸੇ ਨੂੰ ਆਪਣੀ ਜ਼ਿੰਦਗੀ 'ਚ ਇਕ ਨਾ ਇਕ ਵਾਰ ਪਿਆਰ ਜ਼ਰੂਰ ਹੁੰਦਾ ਹੈ ਅਤੇ ਕੁਝ ਲੋਕਾਂ ਦਾ ਦਿਲ ਵੀ ਟੁੱਟਦਾ ਹੈ। ਅੱਜ-ਕੱਲ ਤਾਂ ਦੰਦ ਟੁੱਟਣ ਦੀ ਉਮਰ ਵਿਚ ਹੀ ਬੱਚਿਆਂ ਦੇ ਦਿਲ ਟੁੱਟ ਜਾਂਦੇ ਹਨ। ਪਿਆਰ ਵਿਚ ਦਿਲ ਟੁੱਟਣ 'ਤੇ ਦਿੱਲੀ ਵਾਲਿਆਂ 'ਤੇ ਇਕ ਸੋਸ਼ਲ ਐਕਸਪੈਰੀਮੈਂਟ ਕੀਤਾ ਗਿਆ।
ਹਰ ਕਿਸੇ ਤੋਂ ਇਸ ਬਾਰੇ ਸਵਾਲ ਪੁੱਛਿਆ ਗਿਆ। ਜ਼ਿਆਦਾਤਰ ਲੋਕਾਂ ਨੇ ਹਾਂ ਵਿਚ ਜਵਾਬ ਦਿੱਤਾ। ਕੁਝ ਨੇ ਕਿਹਾ ਕਿ ਮੈਨੂੰ ਤਾਂ ਪਿਆਰ 8ਵੀਂ ਜਮਾਤ ਵਿਚ ਹੀ ਹੋ ਗਿਆ ਸੀ ਅਤੇ ਕਿਸੇ ਨੇ ਕਿਹਾ ਕਿ ਉਨ੍ਹਾਂ ਨੇ ਦਿਲ ਤੁੜਵਾਇਆ ਨਹੀਂ ਤੋੜਿਆ ਹੈ।
ਕੁਝ ਵਿਆਹੁਤਾ ਲੋਕਾਂ ਨੇ ਦਿਲ ਟੁੱਟਣ ਦਾ ਕੁਝ ਹੋਰ ਹੀ ਕਾਰਨ ਦੱਸਿਆ। ਇਹ ਵੀਡੀਓ ਯੂ-ਟਿਊੂਬ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਨੂੰ 65 ਹਜ਼ਾਰ ਤੋਂ ਵਧ ਲੋਕ ਦੇਖ ਚੁੱਕੇ ਹਨ।
ਮੰਤਰੀ ਜੀ ਭੁੱਲੇ ਮਰਿਆਦਾ, ਸਾਰਿਆਂ ਸਾਹਮਣੇ ਵਿਦਿਆਰਥਣ ਨੂੰ ਕੱਢੀ ਗਾਲ੍ਹ!
NEXT STORY