ਬਾਂਦਾ- ਉੱਤਰ ਪ੍ਰਦੇਸ਼ ’ਚ ਮੰਤਰੀਆਂ ਲਈ ਗਾਲੀ-ਗਲੌਚ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਪ੍ਰਦੇਸ਼ ਦੇ ਸਿੱਖਿਆ ਰਾਜ ਮੰਤਰੀ ਇਕ ਸਕੂਲ ਦੇ ਨਿਰੀਖਣ ਦੌਰਾਨ ਆਪਣੀ ਮਰਿਆਦਾ ਭੁੱਲ ਬੈਠੇ ਅਤੇ ਵਿਦਿਆਰਥਣ ਨੂੰ ਗਾਲ੍ਹ ਤੱਕ ਕੱਢ ਦਿੱਤੀ। ਦਰਅਸਲ ਸ਼ੁੱਕਰਵਾਰ ਨੂੰ ਪ੍ਰਦੇਸ਼ ਦੇ ਸੈਕੰਡਰੀ ਸਕੂਲ ਰਾਜ ਮੰਤਰੀ ਵਿਜੇ ਬਹਾਦੁਰ ਪਾਲ ਨੇ ਹੈੱਡ ਕੁਆਰਟਰ ਦੇ ਸਰਕਾਰੀ ਇੰਟਰ ਕਾਲਜ (ਜੀ. ਆਈ. ਸੀ.) ਅਤੇ ਸਰਕਾਰੀ ਬਾਲਿਕਾ ਇੰਟਰ ਕਾਲਜ (ਜੀ. ਜੀ. ਆਈ. ਸੀ.) ਦਾ ਨਿਰੀਖਣ ਕੀਤਾ। ਜਿਸ ਦੌਰਾਨ ਉਨ੍ਹਾਂ ਨੇ ਖੁਦ 9ਵੀਂ ਜਮਾਤ ਦੀ ਕਲਾਸ ਸੰਭਾਲ ਲਈ।
ਉਨ੍ਹਾਂ ਨੇ ਵਿਦਿਆਰਥਣਾਂ ਤੋਂ ਕੁਝ ਸਵਾਲ ਪੁੱਛੇ। ਜਿਸ ਦਾ ਜਵਾਬ ਗਲਤ ਦੇਣ ’ਤੇ ਉਨ੍ਹਾਂ ਨੇ ਇਕ ਵਿਦਿਆਰਥਣ ਨੂੰ ਅਪਸ਼ਬਦ ਕਹਿੰਦੇ ਹੋਏ ਬੈਠਣ ਨੂੰ ਕਿਹਾ ਪਰ ਮੰਤਰੀ ਦਾ ਗੁੱਸਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਇਸ ਤੋਂ ਬਾਅਦ ਮੰਤਰੀ ਜੀ ਨੇ ਪ੍ਰਿੰਸੀਪਲ ਸ਼ਸ਼ੀਕਲਾ ਸਿੰਘ ਨੂੰ ਸਾਹਮਣੇ ਬੁਲਾਇਆ ਅਤੇ ਵਿਦਿਆਰਥਣਾਂ ਨੂੰ ਕੁਝ ਨਾ ਕਰਨ ’ਤੇ ਫਟਕਾਰ ਲਗਾਈ।
ਇਕ ਠੋਕਰ ਨੇ ਸਿਖਾਇਆ ਕੁਝ ਕਰਨ ਦਾ ਜਜ਼ਬਾ, ਅੱਜ ਹੈ ਕਰੋੜਾਂ ਦਾ ਮਾਲਕ
NEXT STORY