ਸਿਵਨੀ- ਜ਼ਿਲੇ ਦੇ ਕਾਨਹੀਵਾਡਾ ਥਾਣਾ ਅਧੀਨ ਮੁਵਾਰ ਪਿੰਡ 'ਚ ਹਿਰੀਂ ਤੇ ਗੀਦਮ ਨਦੀ ਦੇ ਸੰਗਮ ਸਥਲ 'ਤੇ ਆਯੋਜਿਤ ਮੇਲੇ 'ਚ ਸ਼ੁੱਕਰਵਾਰ ਦੁਪਹਿਰ ਨੂੰ ਗੁੱਬਾਰੇ 'ਚ ਗੈਸ ਭਰਣ ਵਾਲੇ ਸਿਲੰਡਰ ਦੇ ਫਟਣ ਨਾਲ ਹੋਈਧਮਾਕੇ ਦੀ ਘਟਨਾ 'ਚ ਮ੍ਰਿਤਕਾਂ ਦੀ ਗਿਣਤੀ ਤਿੰਨ ਹੋ ਗਈ ਹੈ।
ਜ਼ਿਲਾ ਕਲੈਕਟਰ ਭਰਤ ਯਾਦਵ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਲੰਡਰ ੍ਰਫਟਣ ਨਾਲ ਚੰਮਨ ਬਾਈ (40) ਤੇ ਉਸ ਦੀ ਧੀ ਰੰਜੀਤਾ (12) ਦੀ ਮੌਤ ਹੋ ਗਈ ਸੀ ਜਦੋਂਕਿ ਬਰਘਾਟ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਦੂਜੀ ਧੀ ਸੰਗੀਤਾ (14) ਦੀ ਵੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਤਿੰਨ ਹੋ ਗਈ ਹੈ। ਗੰਭੀਰ ਰੂਪ ਨਾਲ ਜ਼ਖਮੀ ਤਿੰਨ ਵਿਅਕਤੀਆਂ ਨੂੰ ਨਾਗਪੁਰ ਰੈਫਰ ਕੀਤਾ ਗਿਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘਟਨਾ 'ਤੇ ਦੁੱਖ ਵਿਅਕਤ ਕਰਦੇ ਹੋਏ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਇਕ-ਇਕ ਲੱਖ ਰੁਪਏ ਦੀ ਆਰਥਿਤ ਮਦਦ ਦੇਣ ਦੀ ਘੋਸ਼ਣਾ ਕੀਤੀ ਹੈ। ਘਟਨਾ ਦੇ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ।
ਰਾਜਧਾਨੀ ਬਣਨ ਤੋਂ ਪਹਿਲਾਂ ਦੁਲਹਨ ਵਾਂਗ ਸਜ ਰਿਹਾ ਹੈ ਜੰਮੂ
NEXT STORY