ਜੰਮੂ- ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਤੋਂ ਟ੍ਰਾਂਸਫਰ ਹੋਣ ਤੋਂ ਪਹਿਲਾਂ ਜੰਮੂ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ।
10 ਨਵੰਬਰ ਨੂੰ ਸਰਕਾਰੀ ਕੰਮਕਾਜ ਰਸਮੀ ਤੌਰ 'ਤੇ ਜੰਮੂ ਤੋਂ ਸ਼ੁਰੂ ਹੋ ਜਾਵੇਗਾ। ਪਿਛਲੇ ਕਰੀਬ ਇਕ ਮਹੀਨੇ ਤੋਂ ਖਸਤਾ ਹਾਲਤ ਸੜਕਾਂ ਅਤੇ ਫੁੱਟਪਾਥਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਸਟ੍ਰੀਟ ਲਾਈਟਾਂ ਬਦਲੀਆਂ ਜਾ ਰਹੀਆਂ ਹਨ। ਸਰਕਾਰੀ ਭਵਨਾਂ ਦੀ ਸਾਫ-ਸਫਾਈ ਅਤੇ ਰੰਗ-ਰੋਗਨ ਦਾ ਕੰਮ ਵੀ ਜ਼ੋਰਾਂ 'ਤੇ ਹੈ। ਗਲੀ-ਗਲੀ 'ਚ ਨਾਲੇ-ਨਾਲੀਆਂ ਦੀ ਸਫਾਈ ਕੀਤੀ ਜਾ ਰਹੀ ਹੈ।
ਸਰਕਾਰੀ ਸੂਤਰਾਂ ਅਨੁਸਾਰ ਸਖਤ ਸੁਰੱਖਿਆ ਦੇ ਵਿਚ ਕਰੀਬ 89 ਵਾਹਨਾਂ 'ਚ ਭਰ ਕੇ ਸਰਕਾਰੀ ਫਾਈਲਾਂ ਜੰਮੂ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਸੰਬੰਧਤ ਦਫਤਰਾਂ 'ਚ ਸਜਾ ਦਿੱਤਾ ਗਿਆ ਹੈ। ਪਿਛਲੇ 6 ਮਹੀਨੇ ਤੋਂ ਬੰਦ ਪਏ ਸਕੱਤਰੇਤ 'ਚ ਬਿਜਲੀ, ਟੈਲੀਫੋਨ ਆਦੀ ਦੇ ਕੁਨੈਕਸ਼ਨਾਂ ਨੂੰ ਜੋੜਿਆ ਜਾ ਰਿਹਾ ਹੈ।
ਕੀ ਤੁਸੀਂ ਵੀ ਕੀਤਾ ਹੈ ਕਿਸੇ ਨੂੰ ਪਿਆਰ, ਤਾਂ ਪੜ੍ਹੋ ਇਹ ਖਬਰ (ਵੀਡੀਓ)
NEXT STORY