ਨਵੀਂ ਦਿੱਲੀ- ਸੋਸ਼ਲ ਮੀਡੀਆ ਮੈਸੇਜਿੰਗ ਐਪ ਵਟਸਐਪ 'ਚ ਇਕ ਇਸ ਤਰ੍ਹਾਂ ਦਾ ਨਵਾਂ ਫੀਚਰ ਆ ਗਿਆ ਹੈ, ਜਿਸ ਨਾਲ ਜੇਕਰ ਤੁਹਾਡਾ ਦੋਸਤ ਤੁਹਾਨੂੰ ਇਹ ਕਿਹੇ ਕਿ ਵਟਸਐਪ 'ਚ ਮੈਸੇਜ ਤਾਂ ਆਇਆ ਸੀ ਪਰ ਉਹ ਪੜ੍ਹ ਨਹੀਂ ਪਾਇਆ, ਤਾਂ ਮੈਸੇਜ 'ਚ ਲੱਗੇ ਬਲਿਊ ਕਲਰ ਦੇ 2 ਟਿੱਕ ਮਾਰਕ ਤੋਂ ਤੁਸੀਂ ਇਸ ਗੱਲ ਦੀ ਜਾਣਕਾਰੀ ਲੈ ਸਕਦੇ ਹੋ ਕਿ ਮੈਸੇਜ ਪੜ੍ਹਿਆ ਗਿਆ ਹੈ ਜਾਂ ਨਹੀਂ।
ਵਟਸਐਪ ਦੇ ਨਵੇਂ ਫੀਚਰ 'ਚ ਜੇਕਰ ਤੁਹਾਡੇ ਦੋਸਤ ਦੇ ਉਸ ਮੈਸੇਜ 'ਚ ਬਲੈਕ ਰੰਗ ਦੇ ਟਿੱਕ ਮਾਰਕ ਦੀ ਜਗ੍ਹਾ ਬਲਿਊ ਰੰਗ ਦਾ ਟਿੱਕ ਮਾਰਕ ਆ ਰਿਹਾ ਹੈ ਤਾਂ ਮਤਲਬ ਹੈ ਤੁਹਾਡੇ ਦੋਸਤ ਨੇ ਮੈਸੇਜ ਪੜ੍ਹ ਲਿਆ ਹੈ। ਉਥੇ ਹੀ ਕਾਲੇ ਰੰਗ ਦੇ 2 ਟਿੱਕ ਮਾਰਕ ਆ ਰਹੇ ਹਨ ਤਾਂ ਮੈਸੇਜ ਉਸ ਤਕ ਪਹੁੰਚ ਗਿਆ ਹੈ ਪਰ ਅਜੇ ਪੜ੍ਹਿਆ ਨਹੀਂ ਗਿਆ। ਹੈ ਨਾ ਕਮਾਲ ਦਾ ਫੀਚਰ, ਇਸ ਨਵੇਂ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ਵਟਸਐਪ ਐਪ ਨੂੰ ਅਪਡੇਟ ਕਰਨਾ ਪਵੇਗਾ।
ਸਿਲੰਡਰ ਫਟਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋਈ
NEXT STORY