ਮੇਰਠ- ਉੱਤਰ ਪ੍ਰਦੇਸ਼ 'ਚ ਮੇਰਠ ਜ਼ਿਲੇ ਦੇ ਨਵਾਬਗੜ੍ਹੀ ਪਿੰਡ 'ਚ ਇਕ 20 ਸਾਲਾਂ ਲੜਕੀ ਨਾਲ ਉਸ ਦੇ ਗੁਆਂਢੀ ਨੌਜਵਾਨ ਨੇ ਕਥਿਤ ਤੌਰ 'ਤੇ ਬਲਾਤਕਾਰ ਕਰਕੇ ਉਸ ਦਾ ਵੀਡੀਓ ਕਲਿਪ ਬਣਾ ਲਿਆ ਅਤੇ ਬਾਅਦ 'ਚ ਕਲਿਪ ਦਾ ਡਰ ਦਿਖਾ ਕੇ ਉਸ ਨਾਲ ਮੁੜ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਦੇ ਮਨ੍ਹਾ ਕਰਨ 'ਤੇ ਦੋਸ਼ੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ।
ਜ਼ਿਲਾ ਪੁਲਸ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੀੜਤਾ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਦੋਸ਼ੀ ਨੌਜਵਾਨ ਮੁੰਨਵਰ ਅਤੇ ਉਸ ਦੇ ਤਿੰਨ ਦੋਸਤਾਂ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੁਲਾਰੇ ਅਨੁਸਾਰ ਪੀੜਤਾ ਦੀ ਮੈਡੀਕਲ ਜਾਂਚ ਕਰਾਈ ਜਾ ਰਹੀ ਹੈ।
ਬੁਲਾਰੇ ਅਨੁਸਾਰ ਬਲਾਤਕਾਰ ਦੀ ਘਟਨਾ ਇਕ ਮਹੀਨਾ ਪੁਰਾਣੀ ਹੈ। ਘਟਨਾ ਦੇ ਸਮੇਂ ਲੜਕੀ ਘਰ 'ਚ ਇਕੱਲੀ ਸੀ। ਇਸ ਦਾ ਫਾਇਦਾ ਚੁੱਕ ਕੇ ਦੋਸ਼ੀ ਘਰ 'ਚ ਦਾਖਲ ਹੋਇਆ ਅਤੇ ਕਥਿਤ ਤੌਰ 'ਤੇ ਲੜਕੀ ਨਾਲ ਬਲਾਤਕਾਰ ਕਰਕੇ ਆਪਣੇ ਮੋਬਾਈਲ 'ਤੇ ਉਸ ਦੀ ਵੀਡੀਓ ਬਣਾਈ। ਬਾਅਦ 'ਚ ਦੋਸ਼ੀ ਨੇ ਲੜਕੀ ਨੂੰ ਧਮਕੀ ਦਿੱਤੀ ਕਿ ਜੇਕਰ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀ ਵੀਡੀਓ ਇੰਟਰਨੈਟ 'ਤੇ ਪਾ ਕੇ ਉਸ ਨੂੰ ਬਦਨਾਮ ਕਰ ਦੇਵੇਗਾ।
ਵਟਸਐਪ ਦੇ ਨਵੇਂ ਫੀਚਰ ਨਾਲ ਫੜਿਆ ਜਾਵੇਗਾ ਤੁਹਾਡਾ ਝੂਠ
NEXT STORY