ਲਖਨਊ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਸਫਾਈ ਮੁਹਿੰਮ ਲਈ ‘ਨਾਮਜ਼ਦ’ ਕੀਤੇ ਜਾਣ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਏਨੇਕਸੀ ਤੋਂ ਨਿਕਲ ਰਹੇ ਮੁੱਖ ਮੰਤਰੀ ਤੋਂ ਪੱਤਰਕਾਰਾਂ ਨੇ ਮੋਦੀ ਵੱਲੋਂ ਉਨ੍ਹਾਂ ਨੂੰ ਸਫਾਈ ਮੁਹਿੰਮ ਲਈ ਨਾਮਜ਼ਦ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਹ ਹਲਕੀ ਮੁਸਕੁਰਾਹਟ ਦੇ ਕੇ ਬਿਨਾਂ ਕੁਝ ਬੋਲੇ ਚੱਲੇ ਗਏ। ਜ਼ਿਕਰਯੋਗ ਹੈ ਕਿ ਮੋਦੀ ਨੇ ਆਪਣੇ ਲੋਕ ਸਭਾ ਚੋਣ ਖੇਤਰ ਵਾਰਾਨਸੀ ’ਚ ‘ਸਵੱਛ ਭਾਰਤ ਮੁਹਿੰਮ’ ਦੀ ਸ਼ੁਰੂਆਤ ਕਰਦੇ ਹੋਏ ਸੂਬੇ ’ਚ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਅਖਿਲੇਸ਼ ਸਮੇਤ 9 ਲੋਕਾਂ ਨੂੰ ਨਾਮਜ਼ਦ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦਿੱਲੀ ’ਚ ਉਨ੍ਹਾਂ ਨੇ 9 ਮਸ਼ਹੂਰ ਹਸਤੀਆਂ ਨੂੰ ਨਾਮਜ਼ਦ ਕਰਦੇ ਹੋਏ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਲਿਹਾਜਾ ਉੱਤਰ ਪ੍ਰਦੇਸ਼ ’ਚ ਵੀ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਇੰਨੇ ਹੀ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਜਿਨ੍ਹਾਂ 9 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਉਨ੍ਹਾਂ ’ਚ ਅਖਿਲੇਸ਼ ਤੋਂ ਇਲਾਵਾ ਭੋਜਪੁਰੀ ਗਾਇਕ ਅਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ, ਕ੍ਰਿਕੇਟ ਖਿਡਾਰੀ ਮੁਹੰਮਦ ਕੈਫ, ਸਵਾਮੀ ਰਾਮ ਭਟਾਚਾਰੀਆ, ਕ੍ਰਿਕੇਟਰ ਸੁਰੇਸ਼ ਰੈਨਾ, ਗਾਇਕ ਕੈਲਾਸ਼ ਖੇਰ, ਹਾਸ ਕਲਾਕਾਰ ਰਾਜੂ ਸ਼੍ਰੀਵਾਸਤਵ, ਸਾਹਿਤਕਾਰ ਮਨੂ ਸ਼ਰਮਾ ਅਤੇ ਦੇਵੀ ਪ੍ਰਸਾਦ ਦਿਵੇਦੀ ਸ਼ਾਮਲ ਹਨ।
ਗੋਆ ਦੇ ਅਗਲੇ ਮੁੱਖ ਮੰਤਰੀ ਲਕਸ਼ਮੀਕਾਂਤ ਪਾਰੇਸਕਰ ਚੁਣੇ ਗਏ
NEXT STORY