ਨਵੀਂ ਦਿੱਲੀ- ਗੋਆ ਦੇ ਅਗਲੇ ਮੁੱਖ ਮੰਤਰੀ ਲਕਸ਼ਮੀਕਾਂਤ ਪਾਰੇਸਕਰ ਚੁਣੇ ਗਏ ਹਨ। ਉਹ ਮਨੋਹਰ ਪਾਰੀਕਰ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਰਾਜਪਾਲ ਮਰਦੁਲਾ ਸਿਨਹਾ ਨੂੰ ਭੇਜ ਦਿੱਤਾ। ਉਨ੍ਹਾਂ ਨੇ ਫੈਕਸ ਰਾਹੀਂ ਰਾਜਪਾਲ ਨੂੰ ਅਸਤੀਫਾ ਭੇਜਿਆ।
ਪਾਰੇਸਕਰ ਦੇ ਨਾਂ ਦਾ ਪ੍ਰਸਤਾਵ ਪਾਰੀਕਰ ਨੇ ਕੀਤਾ ਅਤੇ ਉੱਪ ਮੁੱਖ ਮੰਤਰੀ ਫਰਾਂਸੀਸ ਡਿਸੂਜਾ ਨੇ ਉਨ੍ਹਾਂ ਦਾ ਸਮਰਥਨ ਕੀਤਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਡਿਸੂਜਾ ਨੇ ਇਹ ਕਹਿ ਕੇ ਤਣਾਅ ਵਧਾ ਦਿੱਤਾ ਸੀ ਕਿ ਉਹ ਆਪਣੇ ਤੋਂ ਜੂਨੀਅਰ ਮੰਤਰੀ ਅਧੀਨ ਕੰਮ ਨਹੀਂ ਕਰਨਗੇ। ਉੱਧਰ ਹੀ ਪਾਰੇਸਕਰ ਨੇ ਕਿਹਾ ਕਿ ਉਹ ਸਰਵਸੰਮਤੀ ਨਾਲ ਚੁਣੇ ਜਾਣ 'ਤੇ ਖੁਸ਼ ਹਨ। ਪਾਰੇਸਕਰ ਦਾ ਅੱਜ ਹੀ ਦੁਪਹਿਰ ਚਾਰ ਵਜੇ ਸੁਹੰ ਚੁੱਕਣਗੇ।
ਬਲਾਤਕਾਰ ਕਰਕੇ ਬਣਾਈ ਵੀਡੀਓ, ਫਿਰ ਕੀਤੀ ਕੁੱਟਮਾਰ
NEXT STORY