ਗੋਰਖਪੁਰ- ਉੱਤਰ ਪ੍ਰਦੇਸ਼ ’ਚ ਗੋਰਖਪੁਰ ਜ਼ਿਲੇ ਦੇ ਰਾਜਘਾਟ ਖੇਤਰ ’ਚ 4 ਸਾਲਾ ਵਿਦਿਆਰਥਣ ਨਾਲ ਬਲਾਤਕਾਰ ਨੂੰ ਲੈ ਕੇ ਸ਼ਨੀਵਾਰ ਨੂੰ ਵੱਡੀ ਗਿਣਤੀ ’ਚ ਲੋਕਾਂ ਨੇ ਸਕੂਲ ’ਤੇ ਪਥਰਾਅ ਕੀਤਾ। ਹਾਲਾਂਕਿ ਡਾਕਟਰੀ ਜਾਂਚ ’ਚ ਲੜਕੀ ਨਾਲ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਸ ਕਮਿਸ਼ਨਰ ਸਤਯੇਂਦਰ ਕੁਮਾਰ ਨੇ ਦੱਸਿਆ ਕਿ ਰਾਜਘਾਟ ਖੇਤਰ ’ਚ ਸਥਿਤ ਇਕ ਸਕੂਲ ’ਚ ਨਰਸਰੀ ’ਚ ਪੜ੍ਹਨ ਵਾਲੀ ਵਿਦਿਆਰਥਣ ਦੇ ਕੱਪੜਿਆਂ ’ਤੇ ਖੂਨ ਦੇਖ ਕੇ ਪਰਿਵਾਰ ਵਾਲਿਆਂ ਨੇ ਉਸ ਤੋਂ ਪੁੱਛਿਆ ਤਾਂ ਬੱਚੀ ਨੇ ਉਨ੍ਹਾਂ ਨੂੰ ਦੱਸਿਆ ਕਿ ਇਕ ਲੜਕੇ ਨੇ ਟੌਫੀ ਦੇ ਕੇ ਉਸ ਨੂੰ ਸਕੂਲ ਦੇ ਬਾਥਰੂਮ ’ਚ ਬੁਲਾਇਆ ਅਤੇ ਉਸ ਨੂੰ ਪਟਕ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਸਕੂਲ ਪ੍ਰਬੰਧਨ ਨੂੰ ਘਟਨਾ ਦੀ ਸ਼ਿਕਾਇਤ ਕੀਤੀ ਤਾਂ ਉਸ ਨੇ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ। ਸ਼ਨੀਵਾਰ ਕਰੀਬ 9 ਵਜੇ ਵੱਡੀ ਗਿਣਤੀ ’ਚ ਲੋਕਾਂ ਨੇ ਸਕੂਲ ’ਤੇ ਪਥਰਾਅ ਕੀਤਾ। ਪੁਲਸ ਨੇ ਲਾਠੀਚਾਰਜ ਕਰ ਕੇ ਭੀੜ ਨੂੰ ਦੌੜਾਇਆ। ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ੁੱਕਰਵਾਰ ਨੂੰ ਦੇਰ ਰਾਤ ਮੁਕੱਦਮਾ ਦਰਜ ਕਰ ਕੇ ਸ਼ਨੀਵਾਰ ਦੁਪਹਿਰ ਬਾਅਦ ਸਕੂਲ ਨੂੰ ਸੀਲ ਕਰ ਦਿੱਤਾ ਹੈ। ਇਸ ਦੌਰਾਨ ਸੀਨੀਅਰ ਡਾਕਟਰ ਅਧਿਕਾਰੀ ਸੁਨੀਤਾ ਕੁਮਾਰ ਨੇ ਬੱਚੇ ਦੀ ਮੈਡੀਕਲ ਜਾਂਚ ’ਚ ਉਸ ਨਾਲ ਬਲਾਤਕਾਰ ਹੋਣ ਤੋਂ ਇਨਾਕਰ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਾਲਾ ਧਨ : 'ਨਾ ਜ਼ਾਹਰ ਕਰਨ ਦਾ ਜਾਇਜ਼ ਕਾਰਨ ਨਹੀਂ ਦੱਸਿਆ ਗਿਆ'
NEXT STORY