ਨਵੀਂ ਦਿੱਲੀ- ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਅਗਲੇ ਸਾਲ 3 ਮਈ ਤਕ ਫੁੱਲ ਮੋਬਾਈਲ ਨੰਬਰ ਪੋਰਟੇਬਿਲਟੀ ਲਾਗੂ ਕਰਨ ਲਈ ਕਿਹਾ ਹੈ। ਇਸ ਨਾਲ ਯੂਜ਼ਰ ਇਕ ਸੂਭੇ ਤੋਂ ਦੂਜੇ ਸੂਭੇ 'ਚ ਜਾਣ ਜਾਂ ਇਕ ਸਰਕਲ ਏਰਿਆ ਤੋਂ ਦੂਜੇ ਸਰਕਲ ਏਰਿਆ 'ਚ ਜਾਣ 'ਤੇ ਵੀ ਆਪਣਾ ਨੰਬਰ ਬਰਕਰਾਰ ਰੱਖ ਸਕੇਗਾ। ਵਰਤਮਾਨ 'ਚ ਐਮ.ਐਨ.ਪੀ. ਨਿਯਮ
ਯੂਜ਼ਰਸ ਨੂੰ ਇਕ ਹੀ ਸਰਵਿਸ ਏਰਿਆ 'ਚ ਆਪ੍ਰੇਟਰਸ ਨੂੰ ਬਦਲਣ 'ਤੇ ਹੀ ਆਪਣਾ ਨੰਬਰ ਬਰਕਾਰ ਰੱਖਣ ਦੀ ਇਜ਼ਾਜਤ ਦਿੰਦਾ ਹੈ। ਭਾਰਤ 'ਚ ਕੁੱਲ 22 ਟੈਲੀਕਾਮ ਸਰਕਲ ਜਾਂ ਸਰਵਿਸ ਏਰਿਆ ਹਨ। ਤੁਹਾਨੂੰ ਨੰਬਰ ਬਦਲੇ ਬਿਨਾਂ ਆਪਣਾ ਮੋਬਾਈਲ ਆਪ੍ਰੇਟਰ ਬਦਲਣ ਦੀ ਆਜ਼ਾਦੀ ਅਗਲੇ ਸਾਲ ਤੋਂ ਮਿਲ ਜਾਵੇਗੀ। ਆਪ੍ਰੇਟਰ ਬਦਲਣ ਲਈ ਬਸ ਤੁਹਾਨੂੰ ਇਕ ਐਸ.ਐਮ.ਐਸ. ਕਰਨਾ ਹੋਵੇਗਾ।
-ਮੋਬਾਈਲ ਫੋਨ ਤੋਂ (PORT) ਪੋਰਟ 10 ਅੰਕਾਂ ਦਾ ਮੋ. ਨੰ. ਲਿਖ ਕੇ ਇਸ ਦੇ ਯੂਨੀਕ ਨੰਬਰ 1900 'ਤੇ ਮੈਸੇਜ ਕਰਨਾ ਹੋਵੇਗਾ।
-ਐਸ.ਐਮ.ਐਸ. ਭੇਜਦੇ ਹੀ ਤੁਹਾਨੂੰ ਅੱਠ ਅੰਕਾਂ ਦਾ ਯੂਨੀਕ ਪੋਰਟਿੰਗ ਕੋਡ ਪ੍ਰਾਪਤ ਹੋਵੇਗਾ।
-ਇਸ ਕੋਡ ਨੂੰ ਇਕ ਨਿਰਧਾਰਿਤ ਫਾਰਮਟ, ਕਸਟਮਰ ਐਪਲੀਕੇਸ਼ਨ ਫਾਰਮ ਦੇ ਨਾਲ ਕੰਪਨੀ ਦੇ ਆਊਟਲੈਟ 'ਤੇ ਇਕ ਫੋਟੋ ਅਤੇ ਅਡਰੈਸ ਪਰੂਫ ਸਣੇ ਜਮ੍ਹਾ ਕਰਵਾਉਣਾ ਹੋਵੇਗਾ।
-ਨਵੀਂ ਕੰਪਨੀ ਵਲੋਂ ਤੁਹਾਨੂੰ ਨਵੀਂ ਸਿਮ ਦਿੱਤੀ ਜਾਵੇਗੀ। ਇਹ ਸੁਨਿਸ਼ਚਿਤ ਕਰਨ ਦੇ ਬਾਅਦ ਕਿ ਕੋਈ ਬਕਾਇਆ ਨਹੀਂ ਹੈ ਮੌਜੂਦਾ ਕੰਪਨੀ ਹਰੀ ਝੰਡੀ ਦੇਵੇਗੀ।
-ਪ੍ਰਕਿਰਿਆ ਪੂਰੀ ਹੋਣ 'ਚ ਲਗਣ ਵਾਲੇ ਸਮੇਂ ਬਾਰੇ ਕੰਪਨੀ ਐਸ.ਐਮ.ਐਸ. ਦੇ ਮਾਧਿਅਮ ਨਾਲ ਯੂਜ਼ਰਸ ਨੂੰ ਦੱਸੇਗੀ। ਤੁਹਾਡੇ ਖਾਤੇ 'ਚੋਂ 19 ਰੁਪਏ ਕੱਟੇ ਜਾਣਗੇ।
-ਨੈਟਵਰਕ ਸ਼ਿਫਟਿੰਗ ਦਾ ਯੂਜ਼ਰਸ ਨੂੰ ਐਸ.ਐਮ.ਐਸ. ਮਿਲੇਗਾ ਤਾਂ ਯੂਜ਼ਰਸ ਨੂੰ ਨਵੀਂ ਸਿਮ ਦੀ ਵਰਤੋਂ ਕਰਨੀ ਹੋਵੇਗੀ। ਇਸ ਦੇ ਬਾਅਦ ਤੁਹਾਡੀ ਕੰਪਨੀ ਬਦਲ ਜਾਵੇਗੀ।
ਵਿਦਿਆਰਥਣ ਨਾਲ ਰੇਪ ਤੋਂ ਨਾਰਾਜ਼ ਲੋਕਾਂ ਨੇ ਕੀਤਾ ਸਕੂਲ ’ਤੇ ਪਥਰਾਅ, ਪੁਲਸ ਨੇ ਕੀਤਾ ਲਾਠੀਚਾਰਜ
NEXT STORY