ਪਟਨਾ- ਕੇਂਦਰੀ ਕਾਨੂੰਨ ਅਤੇ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸ਼ਨੀਵਾਰ ਨੂੰ ਕਿਹਾ ਕਿ ਛੋਟੇ ਸ਼ਹਿਰਾਂ ਅਤੇ ਕਸਬਿਆਂ ਨੂੰ ਵਿਕਾਸ ਵਿਚ ਮਦਦ ਕਰਨ ਦੇ ਲਈ ਕੇਂਦਰ ਸਰਕਾਰ ਨੇ ਉੱਥੇ ਬਿਜ਼ਨੈੱਸ ਪ੍ਰੋਸੈਸ ਆਉਟਸੋਰਸਿੰਗ (ਬੀ.ਪੀ.ਓ) ਖੋਲ੍ਹਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇੱਥੇ ਸਾਫਟਵੇਅਰ ਟੈਕਨਾਲੋਜੀ ਪਾਵਰਸ ਆਫ ਇੰਡੀਆ (ਐੱਸ.ਟੀ.ਪੀ.ਆਈ.) ਦੇ ਇਨਕਿਊਬੇਸ਼ਨ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਸ ’ਤੇ 10 ਕਰੋੜ ਰੁਪਏ ਦੀ ਲਾਗਤ ਆਵੇਗੀ। ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਭਾਗ ਨੂੰ ਪੂਰੇ ਦੇਸ਼ ਦੇ ਛੋਟੇ ਸੂਬਿਆਂ ਅਤੇ ਕਸਬਿਆਂ ਜਿਵੇਂ ਗੋਰਖਪੁਰ, ਗਾਜ਼ੀਪੁਰ, ਸਾਗਰ ਅਤੇ ਬਿਹਾਰ, ਉੜੀਸਾ, ਪੱਛਮੀ ਬੰਗਾਲ ’ਚ ਇਸ ਦੇ ਲਈ ਗਾਈਡਲਾਈਨਸ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਨਵੀਆਂ ਗਾਈਡਲਾਈਨਸ ਦੇ ਮੁਤਾਬਕ ਬੀ.ਪੀ.ਓ. ਨੂੰ ਟੈਕਸਾਂ ਵਿਚ ਛੋਟ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਖੋਲ੍ਹੇ ਜਾਣ ਵਾਲੀ ਪ੍ਰਕਿਰਿਆ ਨੂੰ ਸੌਖਾ ਬਣਾਇਆ ਜਾਵੇਗਾ। ਪ੍ਰਸਾਦ ਨੇ ਕਿਹਾ ਕਿ ਇਹ ਭਾਜਪਾ ਦੇ ਲੋਕਸਭਾ ਚੋਣਾਂ ਦੇ ਚੋਣ ਮਨੋਰਥ ਪੱਤਰ ਵਿਚ ਪੂਰਬੀ ਅਤੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਦੇ ਲਈ ਕੀਤੇ ਗਏ ਵਾਅਦੇ ਦੀ ਪਾਲਣਾ ਹੈ।
ਅਮਰੀਕੀ ਬਰਗਰ ਕਿੰਗ ਦਾ ਭਾਰਤ ’ਚ ਪਹਿਲਾ ਆਉਟਲੇਟ ਦਿੱਲੀ ’ਚ
NEXT STORY