ਨਵੀਂ ਦਿੱਲੀ- ਅਮਰੀਕਾ ਦੇ ਫਾਸਟ ਫੂਡ ਨੈੱਟਵਰਕ ਬਰਗਰ ਕਿੰਗ ਵਰਲਡਵਾਈਲਡ ਨੇ ਅਗਲੇ ਤਿੰਨ ਮਹੀਨੇ ’ਚ ਭਾਰਤ ’ਚ 12 ਆਉਟਲੇਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਹੈਮਬਰਗ ਬਣਾਉਣ ਵਾਲੀ ਇਸ ਕੰਪਨੀ ਦੀ ਭਾਰਤੀ ਇਕਾਈ ਦੇ ਮੁੱਖ ਕਾਰਜਕਾਰੀ ਰਾਜੀਵ ਵਰਮਨ ਨੇ ਕਿਹਾ ਕਿ ਭਾਰਤ ਸੰਸਾਰਕ ਪੱਧਰ ’ਤੇ ਬਹੁਤ ਵੱਡਾ ਬਾਜ਼ਾਰ ਬਣਨ ਵਾਲਾ ਹੈ ਅਤੇ ਉਨ੍ਹਾਂ ਦੀ ਕੰਪਨੀ ਭਾਰਤ ਨੂੰ ਬਹੁਤ ਵੱਡੀਆਂ ਸੰਭਾਵਨਾਵਾਂ ਵਾਲੇ ਦੇਸ਼ ਦੇ ਤੌਰ ’ਤੇ ਦੇਖ ਰਹੀ ਹੈ। ਕੰਪਨੀ ਨੇ ਭਾਰਤ ’ਚ ਪ੍ਰਵੇਸ਼ ਲਈ ਪਿਛਲੇ ਸਾਲ ਐਵਰਸਟੋਨ ਗਰੁੱਪ ਦੇ ਨਾਲ ਕਰਾਰ ਕੀਤਾ ਸੀ। ਕੰਪਨੀ ਰਾਜਧਾਨੀ ਦਿੱਲੀ ਵਿਚ ਆਪਣਾ ਪਹਿਲਾ ਆਉਟਲੇਟ ਸ਼ੁਰੂ ਕਰਨ ਵਾਲੀ ਹੈ। ਹੈਮਬਰਗ ਬਣਾਉਣ ਵਾਲੀ ਇਸ ਕੰਪਨੀ ਨੇ ਭਾਰਤ ਦੇ ਲਿਹਾਜ਼ ਨਾਲ ਆਪਣੇ ਮੈਨਿਊ ਵਿਚ ਵੀ ਬਦਲਾਅ ਕੀਤਾ ਹੈ। ਉਹ ਭਾਰਤ ਵਿਚ ਮਾਸ, ਚਿਕਨ ਅਤੇ ਸਾਕਾਹਾਰੀ ਸੈਂਡਵਿਚ ਪੇਸ਼ ਕਰੇਗਾ।
ਬਰਗਰ ਕਿੰਗ ਨੇ ਦੇਰ ਨਾਲ ਭਾਰਤ ਵਿਚ ਪ੍ਰਵੇਸ਼ ਕੀਤਾ ਹੈ। ਉਸ ਦੀ ਮੁਕਾਬਲੇਬਾਜ਼ ਕੰਪਨੀ ਮੈਕਡੋਨਾਲਡ ਨੇ ਲਗਭਗ ਦੋ ਦਹਾਕੇ ਪਹਿਲਾਂ ਇੱਥੋਂ ਦੇ ਬਾਜ਼ਾਰ ਵਿਚ ਪ੍ਰਵੇਸ਼ ਕੀਤਾ ਸੀ ਅਤੇ ਹੁਣ ਤੱਕ ਉਹ ਦੇਸ਼ ਦੇ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਚੁੱਕੀ ਹੈ।
10 ਫੀਸਦੀ ਆਰਥਿਕ ਵਾਧੇ ਲਈ ਵਧੀਆ ਸਥਿਤੀ : ਪਾਰੇਖ
NEXT STORY