ਬੀਜਿੰਗ- ਚੀਨ ਦੀ ਬਰਾਮਦ 11.6 ਫੀਸਦੀ ਅਤੇ ਦਰਾਮਦ 4.6 ਫੀਸਦੀ ਵਧਣ ਨਾਲ ਅਕਤੂਬਰ ਮਹੀਨੇ ’ਚ ਵਪਾਰ ਸਰਪੱਲਸ ਉਮੀਦ ਤੋਂ ਬਿਹਤਰ ਰਹਿ ਕੇ 45.41 ਅਰਬ ਡਾਲਰ ਰਿਹਾ। ਇਸ ਨਾਲ ਅਰਥਵਿਵਸਥਾ ’ਚ ਆ ਰਹੀ ਸੁਸਤੀ ’ਤੇ ਰੋਕ ਲੱਗਣ ਦੀ ਉਮੀਦ ਵਧੀ ਹੈ। ਦਿ ਜਨਰਲ ਐਡਮਿਨਿਸਟ੍ਰੇਸ਼ਨ ਆਫ ਕਸਟਮਸ ਦੇ ਮੁਤਾਬਕ ਅਕਤੂਬਰ ਮਹੀਨੇ ਵਿਚ ਬਰਾਮਦ ਅਤੇ ਦਰਾਮਦ ਦੋਵੇਂ ਹੀ ਇਸ ਤੋਂ ਪਿਛਲੇ ਮਹੀਨੇ ਦੇ ਮੁਕਾਬਲੇ ਵਾਧੇ ਦਾ ਬਿਹਤਰ ਰੁਖ ਦਿਖਾ ਰਹੀਆਂ ਹਨ। ਚੀਨ ਦੇ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਸ ਦਾ ਵਪਾਰ ਸਰਪੱਲਸ ਲਗਾਤਾਰ ਵੱਧ ਰਿਹਾ ਹੈ ਜਿਸ ਨਾਲ ਉਹ ਢਾਂਚਾਗਤ ਸੁਧਾਰਾਂ ਨੂੰ ਅੱਗੇ ਵਧਾ ਕੇ ਸੁਸਤੀ ਦਾ ਪੂਰੀ ਮਜ਼ਬੂਤੀ ਨਾਲ ਮੁਕਾਬਲਾ ਕਰ ਸਕਦਾ ਹੈ।
ਕੇਂਦਰ ਸਰਕਾਰ ਨੇ ਛੋਟੇ ਸ਼ਹਿਰਾਂ ਅਤੇ ਕਸਬਿਆਂ ’ਚ ਬੀ.ਪੀ.ਓ. ਖੋਲ੍ਹਣ ਦਾ ਫੈਸਲਾ ਕੀਤਾ : ਰਵੀਸ਼ੰਕਰ
NEXT STORY