ਨਿਊਯਾਰਕ- ਅਮਰੀਕਾ ਦੇ ਪ੍ਰਮੁੱਖ ਬੈਂਕ ਜੇ.ਪੀ. ਮਾਰਗਨ ਨੇ ਇਸ ਸਾਲ 3000 ਹੋਰ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ। ਚੇਸ ਕੰਜ਼ਿਊਮਰ ਐਂਡ ਕਮਿਊਨਿਟੀ ਬੈਂਕਿੰਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੋਰਡੋਨ ਸਮਿਥ ਨੇ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਤਕਨੀਕ ਦੀ ਵਰਤੋਂ ਨੂੰ ਵਧਾ ਕੇ ਬੈਂਕ ਆਪਣੀ ਲਾਗਤ ਨੂੰ ਘੱਟ ਕਰਨ ਵਾਲਾ ਹੈ।
ਇਸ ਤੋਂ ਪਹਿਲਾਂ ਫਰਵਰੀ 'ਚ ਬੈਂਕ ਨੇ ਕਿਹਾ ਸੀ ਕਿ ਉਸ ਨੇ ਕਾਰਡ, ਮਰਚੇਂਟ ਸੇਵਾ ਅਤੇ ਆਟੋ ਇਕਾਈ 'ਚ 2000 ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ ਪਰ ਹੁਣ ਉਸ ਨੇ ਕਿਹਾ ਹੈ ਕਿ ਇਸ ਸਾਲ ਦੇ ਅਖੀਰ ਤਕ ਮੁਲਾਜ਼ਮਾਂ ਦੀ ਗਿਣਤੀ 'ਚ 4000 ਦੀ ਕਮੀ ਕੀਤੀ ਜਾਵੇਗੀ। ਉਸ ਨੇ ਮੋਰਗੇਜ ਇਕਾਈ 'ਚ ਵੀ 1000 ਹੋਰ ਮੁਲਾਜ਼ਮ ਹਟਾਉਣ ਦੀ ਯੋਜਨਾ ਬਣਾਈ ਹੈ। ਪਹਿਲਾਂ ਇਸ ਇਕਾਈ 'ਚ 6000 ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਗਿਆ ਸੀ। ਸੰਸਾਰਿਕ ਪੱਧਰ 'ਤੇ ਬੈਂਕ ਦੇ 2.51 ਲੱਖ ਮੁਲਾਜ਼ਮ ਹਨ।
ਬਰਾਮਦ ਵਧਣ ਨਾਲ ਚੀਨ ਦਾ ਵਪਾਰ ਸਰਪੱਲਸ ਵਧਿਆ
NEXT STORY