ਨਵੀਂ ਦਿੱਲੀ- ਕਾਰ ਕੰਪਨੀ ਮਾਰੂਤੀ ਸੁਜ਼ੁਕੀ ਇੰਡੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਜੇ.ਡੀ. ਪਾਵਰ 2014 ਇੰਡੀਆ ਕਸਟਮਰ ਸਰਵਿਸ ਇੰਡੈਕਸ (ਸੀ.ਐੱਸ.ਆਈ.) ਸਰਵੇਖਣ ’ਚ ਉਹ ਲਗਾਤਾਰ 15ਵੇਂ ਸਾਲ ਪਹਿਲੇ ਸਥਾਨ ’ਤੇ ਰਹੀ ਹੈ। ਇਸ ਅਧਿਐਨ ਦੇ ਮੁਤਾਬਕ 1000 ਅੰਕ ਦੇ ਮਿਆਰ ’ਤੇ ਮਾਰੂਤੀ ਸੁਜ਼ੁਕੀ ਨੂੰ 890 ਅੰਕ ਮਿਲੇ। ਜਦੋਂਕਿ ਇਸ ਦਾ ਵਿਆਪਕ ਬਾਜ਼ਾਰ ਔਸਤ 856 ਅੰਕ ਰਿਹਾ।
ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ (ਸੇਵਾ) ਪੰਕਜ ਨਰੂਲਾ ਨੇ ਇਕ ਬਿਆਨ ’ਚ ਕਿਹਾ ਕਿ ਮਾਰੂਤੀ ਸੁਜੁਕੀ ਆਪਣੇ ਗਾਹਕਾਂ ਨੂੰ ਸ਼੍ਰੇਸ਼ਠ ਗੁਣਵੱਤਾ ਵਾਲੇ ਉਤਪਾਦ ਦੀ ਵਿਕਰੀ ਤੋਂ ਬਾਅਦ ਸੇਵਾਵਾਂ ਉਪਲਬਧ ਕਰਵਾਉਣ ਨੂੰ ਵੀ ਵਚਨਬੱਧ ਹੈ। ਇਹ ਸਰਵੇਖਣ ਉਨ੍ਹਾਂ ਵਾਹਨ ਮਾਲਕਾਂ ਦੇ ਸੰਤੁਸ਼ਟੀ ਦੇ ਪੱਧਰ ’ਤੇ ਆਧਾਰਤ ਹੈ ਜੋ ਵਾਹਨਾਂ ਦੀ ਮੁਰੰਮਤ ਆਦਿ ਦੇ ਲਈ ਜ਼ਿਆਦਾਤਰ ਡੀਲਰਸ਼ਿਪ ਸਰਵਿਸ ਸੈਂਟਰ ਵਿਚ ਜਾਂਦੇ ਹਨ।
ਕੀ ਫੋਰਡ ਨਵੀਂ ਈਕੋਸਪੋਰਟ ਲੈ ਕੇ ਆ ਰਹੀ ਹੈ, ਜ਼ਰਾ ਦੇਖੋ
NEXT STORY