ਨਵੀਂ ਦਿੱਲੀ- ਕਾਰ ਕੰਪਨੀ ਫੋਰਡ ਨੇ ਆਪਣੀ ਨਵੀਂ ਅਪਡੇਟ ਈਕੋਸਪੋਰਟ ਐਸ.ਯੂ.ਵੀ. ਕਾਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਸ ਅਨੁਸਾਰ ਕੰਪਨੀ ਇਸ ਕਾਰ ਨੂੰ ਯੂਰੋਪਿਅਨ ਮਾਰਕੀਟ 'ਚ ਉਤਾਰ ਸਕਦੀ ਹੈ। ਨਵੀਂ ਈਕੋਸਪੋਰਟ ਨੂੰ ਜੇਨੇਵਾ ਮੋਟਰ ਸ਼ੋਅ 2015 'ਚ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਇਸ ਕਾਰ 'ਚ ਜੋ ਸਭ ਤੋਂ ਵੱਡਾ ਬਦਲਾਅ ਹੁਣ ਤਕ ਦਿਖਾਈ ਦਿੱਤਾ ਹੈ ਉਹ ਬੂਟ-ਲਿਡ ਨਾਲ ਸਪੇਅਰ ਵ੍ਹੀਲ ਹੈ। ਕੰਪਨੀ ਨੇ ਨਵੀਂ ਕਾਰ 'ਚ ਸਪੇਅਰ ਵ੍ਹੀਲ ਨੂੰ ਹਟਾ ਦਿੱਤਾ ਹੈ।
worldcarfans.com ਦੇ ਕੋਲ ਕਾਰ ਦੇ ਰਿਅਰ ਪੈਨਲ ਦੀ ਹੀ ਤਸਵੀਰਾਂ ਹਨ। ਇਸ ਲਈ ਇਹ ਕਹਿਣਾ ਅਜੇ ਮੁਸ਼ਕਿਲ ਹੈ ਕਿ ਕਾਰ ਦੇ ਅੰਦਰ ਅਤੇ ਫਰੰਟ 'ਚ ਕੀ ਬਦਲਾਅ ਕੀਤੇ ਗਏ ਹਨ। ਅਜੇ ਇਹ ਵੀ ਦੱਸਣਾ ਮੁਸ਼ਕਿਲ ਹੋਵੇਗਾ ਕਿ ਕੰਪਨੀ ਨੇ ਸਪੇਅਰ ਵ੍ਹੀਲ ਨੂੰ ਸਿਰਫ ਈਕੋਸਪੋਰਟ ਐਂਟਰੀ ਲੇਵਲ ਵੈਰੀਐਂਟ ਤੋਂ ਹਟਾਇਆ ਹੈ ਜਾਂ ਈਕੋਸਪੋਰਟ ਦੇ ਸਾਰੇ ਵੈਰੀਐਂਟ ਤੋਂ ਇਸ ਨੂੰ ਹਟਾ ਦਿੱਤਾ ਗਿਆ ਹੈ।
ਅਜੇ ਈਕੋਸਪੋਰਟ 'ਚ ਕੀ-ਕੀ ਹੈ
ਮੌਜੂਦਾ ਈਕੋਸਪੋਰਟ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਈਕੋਸਪੋਰਟ ਨੂੰ 1.0 ਲੀਟਰ ਸਮਰੱਥਾ ਦਾ ਵਧੀਆ ਈਕੋਬੂਸਟ ਇੰਜਣ, 1.5 ਲੀਟਰ ਪੈਟਰੋਲ ਅਤੇ 1.5 ਲੀਟਰ ਡੀਜ਼ਲ ਤਿੰਨ ਤਰ੍ਹਾਂ ਦੇ ਇੰਜਣਾਂ ਦੇ ਨਾਲ ਬਾਜ਼ਾਰ 'ਚ ਮੌਜੂਦ ਹੈ। ਈਕੋਸਪੋਰਟ ਦੇ 1.0 ਲੀਟਰ ਈਕੋਬੂਸਟ ਪੈਟਰੋਲ ਇੰਜਣ ਦੀ 125ਪੀ.ਐਸ., 1.5 ਲੀਟਰ ਪੈਟਰੋਲ ਇੰਜਣ ਦੀ 110 ਪੀ.ਐਸ. ਅਤੇ 1.5 ਲੀਟਰ ਡੀਜ਼ਲ ਇੰਜਣ ਦੀ 90 ਪੀ.ਐਸ. ਸਮਰੱਥਾ ਹੈ। 1.0 ਲੀਟਰ ਦੇ ਈਕੋਬੂਸਟ ਇੰਜਣ ਦੀ ਸਮਰੱਥਾ ਘੱਟ ਹੋਣ ਦੇ ਬਾਵਜੂਦ ਵੀ ਇਹ ਇੰਜਣ ਕਾਰ ਨੂੰ ਸ਼ਾਨਦਾਰ ਪਾਵਰ ਦਿੰਦਾ ਹੈ। ਈਕੋਸਪੋਰਟ ਟਾਈਟੇਨਿਅਮ ਪੈਟਰੋਲ ਵੈਰੀਐਂਟ 18.9 ਕਿਲੋਮੀਟਰ ਪ੍ਰਤੀਲੀਟਰ ਦੀ ਮਾਈਲਜ ਪ੍ਰਦਾਨ ਕਰਦੀ ਹੈ। ਈਕੋਸਪੋਰਟ ਨੇ ਡੀਜ਼ਲ ਵੈਰੀਐਂਟ 'ਚ ਵੀ 1.5 ਲੀਟਰ ਇੰਜਣ ਦੀ ਵਰਤੋਂ ਕੀਤੀ ਹੈ ਜੋ ਕਿ 22.7 ਕਿਲੋਮੀਟਰ ਦੀ ਮਾਈਲਜ ਪ੍ਰਦਾਨ ਕਰਦਾ ਹੈ। ਈਕੋਸਪੋਰਟ ਦੀ ਸਟੀਅਰਿੰਗ 'ਚ ਆਕਰਸ਼ਕ ਐਡਜਸਟੇਬਲ ਸਿਸਟਮ ਦੀ ਵਰਤੋਂ ਕੀਤੀ ਗਈ ਹੈ।
ਕੁਆਲਿਟੀ ਲਿਮਟਿਡ ਦਾ ਸ਼ੁੱਧ ਲਾਭ 22 ਫੀਸਦੀ ਵਧਿਆ
NEXT STORY