ਨਵੀਂ ਦਿੱਲੀ- ਦੇਸ਼ ’ਚ ਸਰਕਾਰੀ ਬੈਂਕ ਅਤੇ ਜੀਵਨ ਬੀਮਾ ਕੰਪਨੀਆਂ ਦਾ ਦਬਦਬਾ ਭਾਵੇਂ ਅਜੇ ਵੀ ਕਾਇਮ ਹੈ ਪਰ ਨਿਜੀ ਬੈਂਕ ਅਤੇ ਬੀਮਾ ਕੰਪਨੀਆਂ ਮੁਨਾਫਾ, ਜੋਖਮ ’ਚ ਫਸੇ ਕਰਜ਼ੇ ਅਤੇ ਬਿਹਤਰ ਪ੍ਰਬੰਧਨ ਦੇ ਮਾਮਲੇ ’ਚ ਉਨ੍ਹਾਂ ਤੋਂ ਅੱਗੇ ਨਿਕਲ ਰਹੇ ਹਨ।
ਰਿਜ਼ਰਵ ਬੈਂਕ ਦੇ ਅੰਕੜਿਆਂ ਦੇ ਮੁਤਾਬਕ ਨਿਜੀ ਖੇਤਰ ਦੇ ਨਵੇਂ ਖੇਤਰ ਦੇ ਨਵੇਂ ਅਤੇ ਪੁਰਾਣੇ ਬੈਂਕਾਂ ਦੇ ਨਾਲ ਹੀ ਬੀਮਾ ਕੰਪਨੀਆਂ ਮੁਨਾਫੇ ਦੇ ਮਾਮਲੇ ਵਿਚ ਸਰਕਾਰੀ ਬੈਂਕਾਂ ਅਤੇ ਜੀਵਨ ਬੀਮਾ ਕੰਪਨੀਆਂ ਤੋਂ ਕਾਫੀ ਅੱਗੇ ਹਨ। ਇਸ ਦੇ ਨਾਲ ਹੀ ਨਿਜੀ ਖੇਤਰ ਦੇ ਬੈਂਕਾਂ ਦਾ ਸੰਪਤੀ ਪ੍ਰਬੰਧਨ ਵੀ ਸੁਧਰਿਆ ਹੈ।
ਸਾਲ 2012-13 ਵਿਚ ਨਵੇਂ ਨਿਜੀ ਬੈਂਕਾਂ ਦੀ ਸੰਪਤੀ ’ਤੇ ਰਿਟਰਨ ਜਿੱਥੇ 1.74 ਫੀਸਦੀ ਅਤੇ ਸ਼ੇਅਰ ’ਤੇ ਰਿਟਰਨ 16.51 ਫੀਸਦੀ ਰਿਹਾ ਜਦੋਂਕਿ ਸਰਕਾਰੀ ਬੈਂਕਾਂ ’ਚ ਇਹ ਕ੍ਰਮਵਾਰ 0.78 ਫੀਸਦੀ ਅਤੇ 13.24 ਫੀਸਦੀ ਰਿਹਾ ਸੀ। ਇਸੇ ਤਰ੍ਹਾਂ ਗੈਰ ਕਾਰਗੁਜ਼ਾਰੀ ਯੋਗ ਸੰਪਤੀਆਂ ਦੇ ਮਾਮਲੇ ਵਿਚ ਵੀ ਨਿਜੀ ਖੇਤਰ ਦੇ ਬੈਂਕਾਂ ਨੇ ਸਰਕਾਰੀ ਬੈਂਕਾਂ ਨੂੰ ਪਿੱਛੇ ਕਰ ਦਿੱਤਾ ਹੈ। ਨਿਜੀ ਬੈਂਕਾਂ ਦੇ ਜੋਖਮ ਵਾਲੇ ਕਰਜ਼ੇ ਦਾ ਅਨੁਪਾਤ 0.52 ਫੀਸਦੀ ਰਿਹਾ ਜਦੋਂਕਿ ਸਰਕਾਰੀ ਬੈਂਕਾਂ ਦਾ ਇਹ ਅਨੁਪਾਤ 2.02 ਫੀਸਦੀ ’ਤੇ ਪਹੁੰਚ ਗਿਆ।
ਕੇਂਦਰੀ ਬੈਂਕ ਦੇ ਅੰਕੜਿਆਂ ਦੇ ਮੁਤਾਬਕ ਸਾਲ 1995-96 ਦਾ ਕੁਲ ਲਾਭ 39 ਫੀਸਦੀ ਸੀ ਜੋ ਸਾਲ 2011-12 ’ਚ ਵੱਧ ਕੇ 61 ਫੀਸਦੀ ’ਤੇ ਪਹੁੰਚ ਗਿਆ। ਬੈਂਕਾਂ ਦੇ ਕਰਜ਼ੇ ਅਤੇ ਜਮ੍ਹਾ ਵਿਚ ਸਰਕਾਰੀ ਬੈਂਕਾਂ ਦੀ ਕੁਲ ਹਿੱਸੇਦਾਰੀ ਲਗਭਗ 70 ਫੀਸਦੀ ਹੈ। ਇਸ ਤਰ੍ਹਾਂ ਨਾਲ ਜੀਵਨ ਬੀਮਾ ਖੇਤਰ ਵਿਚ ਜਨਤਕ ਅਦਾਰੇ ਭਾਰਤੀ ਜੀਵਨ ਬੀਮਾ ਦੀ ਬਾਜ਼ਾਰ ਹਿੱਸੇਦਾਰੀ ਲਗਭਗ 72 ਫੀਸਦੀ ਹੈ।
ਜੇਟਲੀ ਨੂੰ ਉਮੀਦ, ਸਰਦ ਰੁਤ ਸੈਸ਼ਨ ’ਚ ਪਾਸ ਹੋ ਜਾਵੇਗਾ ਬੀਮਾ ਬਿਲ
NEXT STORY