ਨਵੀਂ ਦਿੱਲੀ- ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੀ ਚੇਅਰਪਰਸਨ ਅਰੁੰਧਤੀ ਭੱਟਾਚਾਰਿਆ ਨੂੰ ਫਾਰਚੂਨ ਮੈਗਜ਼ੀਨ ਨੇ ਭਾਰਤ ’ਚ ਕਾਰੋਬਾਰ ਜਗਤ ਦੀ ਸਭ ਤੋਂ ਤਾਕਤਵਰ ਮਹਿਲਾ ਕਰਾਰ ਦਿੱਤਾ ਹੈ। ਆਈ.ਸੀ.ਆਈ.ਸੀ.ਆਈ. ਬੈਂਕ ਦੀ ਚੰਦਾ ਕੋਚਰ ਦੂਜੇ ਅਤੇ ਐਕਸਿਸ ਬੈਂਕ ਦੀ ਸਿਖਾ ਸ਼ਰਮਾ ਨੂੰ ਤੀਜੇ ਸਥਾਨ ’ਤੇ ਰੱਖਿਆ ਗਿਆ ਹੈ। ਫਾਰਚੂਨ ਇੰਡੀਆ ਦੀ 50 ਸਭ ਤੋਂ ਸ਼ਕਤੀਸ਼ਾਲੀ ਮਹਿਲਾ ਕਾਰੋਬਾਰੀਆਂ ਦੀ ਸੂਚੀ ਵਿਚ ਘੱਟੋ-ਘੱਟੋ ਅੱਠ ਨਵੇਂ ਨਾਂ ਸ਼ਾਮਲ ਹਨ। ਭੱਟਾਚਾਰਿਆ ਨੇ ਨੰਬਰ ਇਕ ਦਾ ਸਥਾਨ ਆਪਣੇ ਖਰਾਬ ਕਰਜ਼ੇ ਦੇ ਖਿਲਾਫ ਅਥਾਹ ਸੰਘਰਸ਼ ਦੇ ਕਾਰਨ ਹਾਸਲ ਕੀਤਾ ਹੈ। ਲਗਭਗ ਇਕ ਸਾਲ ਪਹਿਲਾਂ ਕਾਰਜਭਾਰ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਸੰਪਤੀਆਂ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਹੈ, ਲਾਗਤ ’ਚ ਕਟੌਤੀ ਅਤੇ ਐੱਸ.ਬੀ.ਆਈ. ਦਾ ਮੁੜ ਪੂੰਜੀਕਰਨ ਕੀਤਾ ਹੈ। ਇਹ ਸ਼ਕਤੀਸ਼ਾਲੀ ਮਹਿਲਾਵਾਂ ਬੈਂਕਿੰਗ, ਵਿੱਤ, ਸਿਹਤ ਸੇਵਾ, ਮੀਡੀਆ, ਫੈਸ਼ਨ ਅਤੇ ਮਨੋਰੰਜਨ ਜਿਹੇ ਵੱਖ-ਵੱਖ ਖੇਤਰਾਂ ਤੋਂ ਆਉਂਦੀਆਂ ਹਨ।
ਸੂਚੀ ਵਿਚ ਸ਼ਾਮਲ ਕੀਤੇ ਗਏ ਨਾਵਾਂ ਵਿਚ ਸ਼ਹਿਨਾਜ਼ ਕੰਪਨੀ ਸਮੂਹ ਦੀ ਸ਼ਹਿਨਾਜ਼ ਹੂਸੈਨ, ਆਈ.ਸੀ.ਆਈ.ਸੀ.ਆਈ. ਥੋਕ ਬੈਂਕਿੰਗ ਦੀ ਪ੍ਰਧਾਨ ਜ਼ਰੀਨ ਦਾਰਵਾਲਾ, ਆਈ.ਐੱਲ ਐਂਡ ਐੱਫ.ਐੱਸ. ਇਨਵੈਸਟਮੈਂਟ ਮੈਨੇਜਰਸ ਦੀ ਸੀ.ਈ.ਓ. ਅਤੇ ਕਾਰਜਕਾਰੀ ਨਿਰਦੇਸ਼ਕ ਅਰਚਨਾ ਹਿੰਗੋਰਾਨੀ, ਮੈਨੇਜਮੈਂਟ ਕੰਸਲਟੈਂਟ ਦੀ ਆਜ਼ਾਦ ਨਿਰਦੇਸ਼ਕ ਇਰੀਨ ਵਿੱਟਲ, ਕਲਾਰੀ ਕੈਪੀਟਲ ਦੀ ਪ੍ਰਬੰਧ ਨਿਰਦੇਸ਼ਕ ਵਾਨੀ ਕੋਲਾ ਅਤੇ ਡਿਪਡਾਇਲ ਦੀ ਪ੍ਰਬੰਧ ਨਿਰਦੇਸ਼ਕ ਵਲੇਰੀ ਵੈਗਨਰ ਦੇ ਨਾਂ ਸ਼ਾਮਲ ਹਨ। ਸੂਚੀ ਦੇ ਚੋਟੀ ਦੇ 10 ਹੋਰ ਨਾਵਾਂ ’ਚ ਏ.ਜ਼ੈੱਡ.ਬੀ. ਪਾਟਰਨਸ ਦੀ ਸਹਿ ਸੰਸਥਾਪਕ ਜ਼ੀਆ ਮੋਦੀ, ਟੈਫ ਦੀ ਸੀ.ਈ.ਓ. ਮੱਲਿਕਾ ਸ਼੍ਰੀਨਿਵਾਸਨ, ਕੈਪਜੈਮਿਨੀ ਇੰਡੀਆ ਦੀ ਸੀ.ਈ.ਓ. ਅਰੁਣਾ ਜਯੰਤੀ, ਅਪੋਲੋ ਹਾਸਪਿਟਲ ਐਂਟਰਪ੍ਰਾਈਜ਼ਿਜ਼ ਦੀ ਪ੍ਰਬੰਧ ਨਿਰਦੇਸ਼ਕ ਪ੍ਰੀਤਾ ਰੇੱਡੀ, ਬਾਇਓਕਾਨ ਦੀ ਚੇਅਰਪਰਸਨ ਅਤੇ ਪ੍ਰਬੰਧ ਨਿਰਦੇਸ਼ਕ ਕਿਰਨ ਮਜੂਮਦਾਰ ਸ਼ਾ ਅਤੇ ਐੱਚ.ਟੀ. ਮੀਡੀਆ ਦੀ ਚੇਅਰਪਰਸਨ ਸ਼ੋਭਨਾ ਭਰਤੀਆ ਸ਼ਾਮਲ ਹਨ।
ਸਸਤੇ ਚੀਨੀ ਸਟੀਲ ਤੋਂ ਨਹੀਂ ਬਚਾਇਆ ਤਾਂ 35 ਹਜ਼ਾਰ ਕਰੋੜ ਵੱਧ ਜਾਵੇਗਾ ਐੱਨ.ਪੀ.ਏ.
NEXT STORY