ਕੋਲਕਾਤਾ- ਬੰਦ ਪਈ ਹਵਾਬਾਜ਼ੀ ਕੰਪਨੀ ਕਿੰਗਫਿਸ਼ਰ ਏਅਰਲਾਈਨਸ ਨੇ ਯੂਕੋ ਬੈਂਕ ਨੂੰ ਚਿੱਠੀ ਲਿਖ ਕੇ ਉਸ ਨੂੰ ਵਿਲਫੁਲ ਡਿਫਾਲਟਰ ਐਲਾਨ ਕਰਨ ਦਾ ਆਧਾਰ ਪੁੱਛਿਆ ਹੈ। ਬੈਂਕ ਦੇ ਇਕ ਸੂਤਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਏਅਰਲਾਈਨ ਅਤੇ ਉਸ ਦੇ ਕਾਰਪੋਰੇਟ ਗਾਰੰਟਰ ਨੂੰ ਨੋਟਿਸ ਭੇਜ ਕੇ ਇਹ ਪੁੱਛਿਆ ਸੀ ਕਿ ਕਿਉਂ ਨਾ ਉਨ੍ਹਾਂ ਨੂੰ ਵਿਲਫੁਲ ਡਿਫਾਲਟਰ ਐਲਾਨਿਆ ਜਾਵੇ। ਹੁਣ ਏਅਰਲਾਈਨ ਨੇ ਸਾਨੂੰ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਉਸ ਨੂੰ ਕਿਸ ਆਧਾਰ ’ਤੇ ‘ਵਿਲਫੁਲ ਡਿਫਾਲਟਰ’ ਐਲਾਨ ਕੀਤਾ ਗਿਆ ਹੈ। ਸੂਤਰ ਨੇ ਕਿਹਾ ਕਿ ਅਸੀਂ ਯਕੀਨੀ ਤੌਰ ’ਤੇ ਉਨ੍ਹਾਂ ਨੂੰ ਜਵਾਬ ਦੇਵਾਂਗੇ ਅਤੇ ਇਹ ਪੁੱਛਾਂਗੇ ਕਿ ਕੀ ਵਿਜੇ ਮਾਲਿਆ ਇਸ ਮਾਮਲੇ ਨੂੰ ਸ਼ਿਕਾਇਤ ਨਿਪਟਾਣ ’ਚ ਲਿਜਾਉਣਾ ਚਾਹੁੰਦੇ ਹਨ ਜਾਂ ਕੋਈ ਵਕੀਲ ਨਿਯੁਕਤ ਕਰਨਾ ਚਾਹੁੰਦੇ ਹਨ।
ਐੱਸ.ਬੀ.ਆਈ. ਦੀ ਭੱਟਾਚਾਰਿਆ ਭਾਰਤੀ ਕਾਰੋਬਾਰੀ ਜਗਤ ਦੀ ਸਭ ਤੋਂ ਸ਼ਕਤੀਸ਼ਾਲੀ ਮਹਿਲਾ
NEXT STORY