ਨਵੀਂ ਦਿੱਲੀ- ਚਾਲੂ ਮਾਲੀ ਸਾਲ ਦੇ ਪਹਿਲੇ 6 ਮਹੀਨਿਆਂ ’ਚ ਦੇਸ਼ ਤੋਂ ਸੋਨੇ ਦੇ ਗਹਿਣੇ, ਸਿੱਕਿਆਂ ਅਤੇ ਤਮਗਿਆਂ ਦੀ ਬਰਾਮਦ 22 ਫੀਸਦੀ ਤੱਕ ਵੱਧ ਕੇ 33,594 ਕਰੋੜ ਰੁਪਏ ’ਤੇ ਪਹੁੰਚ ਗਈ। ਰਿਜ਼ਰਵ ਬੈਂਕ ਦੀ 80:20 ਯੋਜਨਾ ਦੀ ਵਜ੍ਹਾ ਨਾਲ ਇਹ ਬਰਾਮਦ ਵਧੀ। ਆਰ.ਬੀ.ਆਈ. ਨੇ ਪਿਛਲੇ ਸਾਲ ਅਗਸਤ ’ਚ 80:20 ਸਕੀਮ ਦੇ ਤਹਿਤ ਇਸ ਸ਼ਰਤ ’ਤੇ ਸੋਨੇ ਦੀ ਦਰਾਮਦ ਕਰਨ ਦੇ ਲਈ ਏਜੰਸੀਆਂ ਨੂੰ ਨਾਮਜ਼ਦ ਕੀਤਾ ਕਿ ਦਰਾਮਦ ਦਾ 20 ਫੀਸਦੀ ਬਰਾਮਦ ਕੀਤਾ ਜਾਵੇਗਾ। ਵੈਲਿਊ ਐਡਿਡ ਸੋਨੇ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਦੇ ਲਈ ਰਿਜ਼ਰਵ ਬੈਂਕ ਨੇ ਇਸ ਸਾਲ ਮਈ ’ਚ ਚੋਣਵੀਆਂ ਟ੍ਰੇਡਿੰਗ ਫਰਮਾਂ ਨੂੰ ਇਜਾਜ਼ਤ ਦੇ ਕੇ ਸੋਨਾ ਦਰਾਮਦ ਨਿਯਮਾਂ ਵਿਚ ਢਿੱਲ ਦਿੱਤੀ। ਰਤਨ ਅਤੇ ਗਹਿਣੇ ਬਰਾਮਦ ਵਿਕਾਸ ਪਰਿਸ਼ਦ (ਜੀ.ਜੇ.ਈ.ਪੀ.ਸੀ.) ਦੇ ਮੁਤਾਬਕ ਦੇਸ਼ ਤੋਂ ਅਪ੍ਰੈਲ-ਸਤੰਬਰ ਦੀ ਸਮਾਂ ਮਿਆਦ ’ਚ 33,594 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਅਤੇ ਸਿੱਕਿਆਂ ਦੀ ਬਰਾਮਦ ਕੀਤੀ ਗਈ ਜੋ ਕਿ ਬੀਤੇ ਸਾਲ ਦੀ ਇਸੇ ਸਮਾਂ ਮਿਆਦ ਦੇ 27,551 ਕਰੋੜ ਰੁਪਏ ਦੀ ਬਰਾਮਦ ਦੇ ਮੁਕਾਬਲੇ 22 ਫੀਸਦੀ ਵੱਧ ਹੈ। ਕੁਲ ਸੋਨੇ ਦੀ ਬਰਾਮਦ ’ਚੋਂ ਗਹਿਣਿਆਂ ਦਾ ਮੁੱਲ 27,530 ਕਰੋੜ ਰੁਪਏ ਸੀ, ਜਦੋਂਕਿ ਸਿੱਕਿਆਂ ਅਤੇ ਤਮਗਿਆਂ ਦਾ ਮੁੱਲ 6,064 ਕਰੋੜ ਰੁਪਏ ਸੀ।
ਯੂਕੋ ਬੈਂਕ ਤੋਂ ਮਿਲੇ ‘ਵਿਲਫੁਲ ਡਿਫਾਲਟਰ’ ਦੇ ‘ਦਰਜੇ’ ਦਾ ਆਧਾਰ ਜਾਣਨਾ ਚਾਹੁੰਦੀ ਹੈ ਕਿੰਗਫਿਸ਼ਰ
NEXT STORY