ਨਵੀਂ ਦਿੱਲੀ- ਸਰਕਾਰ ਨੇ ਮੋਬਾਈਲ ਫੋਨ ਸਮੇਤ ਕੁਲ 15 ਇਲੈਕਟ੍ਰਾਨਿਕਸ ਉਤਪਾਦਾਂ ਦੇ ਲਈ ਲਾਜ਼ਮੀ ਮਾਪਦੰਡ ਨੋਟੀਫਾਈਡ ਕੀਤੇ ਹਨ। ਇਨ੍ਹਾਂ ਉਤਪਾਦਾਂ ’ਚ ਪਾਵਰ ਬੈਂਕ ਅਤੇ ਐੱਲ.ਈ.ਡੀ. ਲੈਂਪ ਵੀ ਸ਼ਾਮਲ ਹਨ। ਦੇਸ਼ ’ਚ ਮੁੱਖ ਤੌਰ ’ਤੇ ਘੱਟ ਗੁਣਵੱਤਾ ਵਾਲੇ ਉਤਪਾਦਾਂ ’ਤੇ ਰੋਕ ਲਗਾਉਣ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਵਿਭਾਗ ਨੇ 7 ਨਵੰਬਰ ਨੂੰ ਇਨ੍ਹਾਂ ਉਤਪਾਦਾਂ ਦੇ ਮਾਪਦੰਡਾਂ ਨੂੰ ਨੋਟੀਫਾਈਡ ਕੀਤਾ ਹੈ। ਇਨ੍ਹਾਂ ਉਤਪਾਦਾਂ ਦੀ ਵਿਕਰੀ ਕਰਨ ਵਾਲੀਆਂ ਕੰਪਨੀਆਂ ਦੇ ਕੋਲ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੇ ਲਈ 6 ਮਹੀਨਿਆਂ ਦਾ ਸਮਾਂ ਹੈ। ਮੋਬਾਈਲ ਫੋਨ ਤੋਂ ਇਲਾਵਾ ਇਸ ਸੂਚੀ ’ਚ ਆਈ.ਟੀ.ਉਤਪਾਦਾਂ ਦੇ ਲਈ ਪਾਵਰ ਅਡਾਪਟਰ ਜਾਂ ਚਾਰਜਰ, ਆਡੀਓ, ਵੀਡੀਓ ਅਤੇ ਇਸੇ ਤਰ੍ਹਾਂ ਦੇ ਹੋਰ ਇਲੈਕਟ੍ਰਾਨਿਕ ਉਤਪਾਦ, ਯੂ.ਪੀ.ਐੱਸ. ਅਲਕਾਈਨ ਬੈਟਰੀ ਜਾਂ ਦੂਜੀਆਂ ਗੈਰ ਐਸਿਡ ਪੋਰਟੇਬਲ ਬੈਟਰੀ, ਕਸ਼ ਰਜਿਸਟਰਸ, ਕਾਪੀ ਮਸ਼ੀਨਾਂ, ਸਮਾਰਟ ਕਾਰਡ ਰੀਡਰਸ, ਪਾਸਪੋਰਟ ਰੀਡਅਰਸ ਅਤੇ ਪਾਈਂਟ ਆਫ ਸੇਲਸ ਮਸ਼ੀਨਾਂ ਸ਼ਾਮਲ ਹਨ।
ਅਪ੍ਰੈਲ-ਸਤੰਬਰ ’ਚ ਸੋਨੇ ਦੇ ਗਹਿਣਿਆਂ ਅਤੇ ਸਿੱਕਿਆਂ ਦੀ ਬਰਾਮਦ 22 ਫੀਸਦੀ ਵਧੀ
NEXT STORY