ਜੌਰੀਨਗਰ- ਗੂਗਲ ਨੇ ਇਕ ਵਾਰ ਫਿਰ ਕੈਂਪਸ ਪਲੇਸਮੈਂਟ ’ਚ ਬਾਜ਼ੀ ਮਾਰ ਲਈ ਹੈ। ਬਿਟਸ ਪਿਲਾਨੀ ਦੇ ਗੋਆ ਕੈਂਪਸ ’ਚ 21 ਸਾਲਾ ਕਰੂਣਾਲ ਕਿਸ਼ੋਰਬਾਈ ਪਟੇਲ ਨੂੰ ਗਗੂਲ ਨੇ 1.4 ਕਰੋੜ ਰੁਪਏ ਦਾ ਸਾਲਾਨਾ ਸੈਲਰੀ ਪੈਕੇਜ ਆਫਰ ਕੀਤਾ ਹੈ। ਪਟੇਲ ਨੂੰ ਗੂਗਲ ਦੇ ਕੈਲੀਫੋਰਨੀਆ ਸਥਿਤ ਹੈੱਡਕੁਆਰਟਰਸ ’ਚ ਬਤੌਰ ਸਾਫਟਵੇਅਰ ਇੰਜੀਨੀਅਰ ਜਾਬ ਆਫਰ ਕੀਤਾ ਗਿਆ ਹੈ। ਉਹ ਅਗਲੇ ਸਾਲ ਅਕਤੂਬਰ ’ਚ ਜੁਆਈਨ ਕਰਨਗੇ।
ਪਟੇਲ ਵਰਤਮਾਨ ’ਚ ਬਿਟਸ ਤੋਂ ਕੰਪਿਊਟਰ ਸਾਈਂਸ ’ਚ ਬੀ.ਈ.(ਆਨਰਸ) ਅਤੇ ਮੈਥੇਮੈਟਿਕਸ ’ਚ ਐੱਮ.ਐੱਸ.ਈ. (ਆਨਰਸ) ਡੁਅਲ ਡਿਗਰੀ ਕੋਰਸ ਕਰ ਰਹੇ ਹਨ। 5 ਅਕਤੂਬਰ 2015 ’ਚ ਗੂਗਲ ਜੁਆਈਨ ਕਰਨ ਜਾ ਰਹੇ ਪਟੇਲ ਨੇ ਕਿਹਾ ਕਿ ਮੈਨੂੰ ਕੁਝ ਸਕਿੰਟ ਲਈ ਤਾਂ ਯਕੀਨ ਹੀ ਨਹੀਂ ਹੋਇਆ, ਜਦੋਂ ਰਿਕਰੂਟਰ ਨੇ ਮੈਨੂੰ ਬੁਲਾ ਕੇ ਇਹ ਆਫਰ ਦਿੱਤਾ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਸੀ।
ਜ਼ਿਕਰਯੋਗ ਹੈ ਕਿ ਸਾਲ 2015 ਵਿਚ ਗਰੈਜੁਏਟ ਹੋਣ ਜਾ ਰਹੇ ਸਟੂਡੈਂਟਸ ਦੇ ਲਈ ਗੂਗਲ ਨੇ ਏ.ਪੀ.ਏ.ਸੀ. ਟੈੱਸਟ ਦਾ ਆਯੋਜਨ ਕੀਤਾ ਸੀ ਜਿਸ ’ਚ ਏਸ਼ੀਆ ਪੈਸੇਫਿਕ ਦੀਆਂ ਕਈ ਯੂਨੀਵਰਸਿਟੀਜ਼ ਸ਼ਾਮਲ ਸਨ ਅਤੇ ਪਟੇਨ ਨੂੰ ਭਾਰਤ ’ਚ ਦੂਜਾ ਅਤੇ ਓਵਰਆਲ 8ਵਾਂ ਸਥਾਨ ਹਾਸਲ ਹੋਇਆ ਹੈ। ਗੁਜਰਾਤ ਦੇ ਰਾਜਕੋਟ ਦੇ ਰਹਿਣ ਵਾਲੇ ਪਟੇਲ ਨੇ ਆਪਣੀ ਸਕੂਲਿੰਗ ਅਤੇ ਹਾਇਰ ਸਕੈਂਡਰੀ ਦੀ ਪੜ੍ਹਾਈ ਅਤਮੀਆ ਤੋਂ ਕੀਤੀ ਹੈ।
ਪਟੇਲ ਨੂੰ ਗਣਿਤ ਵਿਚ ਦਿਲਚਸਪੀ ਹੈ ਅਤੇ ਉਹ ਸਾਲ 2008 ਵਿਚ ਰੀਜਨਲ ਓਲੰਪੀਆਡ ਕਲੀਅਰ ਕਰ ਚੁੱਕੇ ਹਨ। ਉਹ ਨੈਸ਼ਨਲ ਕੰਪੀਟੀਸ਼ਨ ’ਚ ਵੀ ਚੁਣੇ ਗਏ ਹਨ। ਪਟੇਲ ਨੇ ਦੱਸਿਆ ਕਿ ਬਿਟਸ ’ਚ ਮੇਰੇ ਤੀਜੇ ਸਾਲ ਤੱਕ ਮੈਨੂੰ ਪਲੇਸਮੈਂਟ ਦੀ ਕੋਈ ਫਿਕਰ ਨਹੀਂ ਸੀ। ਮੈਨੂੰ ਇਹ ਨਹੀਂ ਪਤਾ ਸੀ ਕਿ ਮੈਨੂੰ ਕਿਸ ਕੰਪਨੀ ਦੇ ਲਈ ਅਪਲਾਈ ਕਰਨਾ ਹੋਵੇਗਾ ਪਰ ਮੈਂ ਆਪਣੇ ਗ੍ਰੇਡਸ ਨੂੰ ਹਾਈ ਰੱਖਣ ਅਤੇ ਨਵੀਆਂ ਚੀਜ਼ਾਂ ਸਿੱਖਣ ’ਤੇ ਫੋਕਸ ਰੱਖਿਆ। ਪਟੇਲ ਨੇ ਕੰਪਿਊਟਰ ਸਾਈਂਸ ’ਚ ਗੇਟ 2014 ਵਿਚ ਆਲ ਇੰਡੀਆ 10ਵਾਂ ਰੈਂਕ ਹਾਸਲ ਕੀਤਾ ਹੈ।
ਸਰਕਾਰ ਨੇ ਮੋਬਾਈਲ ਅਤੇ 14 ਹੋਰ ਇਲੈਕਟ੍ਰਾਨਿਕਸ ਉਤਪਾਦਾਂ ਦੇ ਲਈ ਮਾਪਦੰਡ ਨੋਟੀਫਾਈਡ ਕੀਤੇ
NEXT STORY