ਨਵੀਂ ਦਿੱਲੀ- ਏਅਰ ਏਸ਼ੀਆ ਇੰਡੀਆ ਨੇ ਸਸਤੀ ਦਰ ’ਤੇ ਉਡਾਣ ਸੇਵਾ ਦੀ ਪੇਸ਼ਕਸ਼ ਕੀਤੀ ਹੈ। ਹਵਾਬਾਜ਼ੀ ਕੰਪਨੀ ਨੇ ਇਕ ਹਫਤੇ ਦੀ ਵਿਕਰੀ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਇਕ ਪਾਸੇ ਦਾ ਘੱਟੋ-ਘੱਟ ਕਿਰਾਇਆ 699 ਰੁਪਏ ਹੋਵੇਗਾ ਅਤੇ ਇਸ ’ਚ ਸਾਰੇ ਟੈੱਕਸ ਸ਼ਾਮਲ ਹਨ।
ਏਅਰਲਾਈਨ ਨੇ ਇਕ ਵਿਗਿਆਪਨ ’ਚ ਕਿਹਾ ਕਿ ਏਅਰ ਏਸ਼ੀਆ ਇੰਡੀਆ ਦੀ ਮਲੇਸ਼ੀਆਈ ਮੂਲ ਦੀ ਕੰਪਨੀ ਏਅਰ ਏਸ਼ੀਆ ਨੇ ਇਸ ਤੋਂ ਪਹਿਲਾਂ ‘ਬਿਗ ਸੇਲ’ ਦੀ ਪੇਸ਼ਕਸ਼ ਕੀਤੀ। ਇਸ ਦੇ ਤਹਿਤ ਕੰਪਨੀ ਨੇ ਕੁਆਲਾਲੰਪੁਰ ਤੋਂ ਆਪਣੇ ਨੈੱਟਵਰਕ ’ਤੇ 30 ਲੱਖ ਪ੍ਰਮੋਸ਼ਨਲ ਸੀਟਾਂ ਦੇ ਨਾਲ ‘ਬਿਗ ਸੇਲ’ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਏਅਰ ਏਸ਼ੀਆ ਬਰਹਾਰਡ ਅਤੇ ਥਾਈ ਏਅਰ ਏਸ਼ੀਆ ਵੱਲੋਂ ਸੰਚਾਲਤ ਕੌਮਾਂਤਰੀ ਉਡਾਣਾਂ ਦੇ ਲਈ ਸ਼ੁਰੂਆਤੀ ਕਿਰਾਇਆ 2,599 ਰੁਪਏ ਹੋਵੇਗਾ। ਇਹ ਕਦਮ ਉਸੇ ਦਾ ਹਿੱਸਾ ਹੈ। ਭਾਰਤੀ ਹਵਾਬਾਜ਼ੀ ਕੰਪਨੀ ਨੇ ਘੱਟੋ-ਘੱਟ 699 ਰੁਪਏ ’ਚ ਇਕ ਪਾਸੇ ਦੇ ਕਿਰਾਏ ਦੀ ਪੇਸ਼ਕਸ਼ ਕੀਤੀ ਹੈ। ਇਸ ’ਚ ਸਾਰੇ ਟੈਕਸ ਸ਼ਾਮਲ ਹਨ। ਮਲੇਸ਼ੀਆਈ ਮੂਲ ਕੰਪਨੀ ਦੀ 2,599 ਰੁਪਏ ਦੀ ਪੇਸ਼ਕਸ਼ ਚੇਨਈ, ਕੋਚੀ, ਕੋਲਕਾਤਾ, ਬੇਂਗਲੂਰ, ਤਿਰੂਚਿਰਾਪੱਲੀ ਅਤੇ ਹੈਦਰਾਬਾਦ ਤੋਂ ਕੁਆਲਾਲੰਪੁਰ ਦੇ ਲਈ ਹੈ।
ਟਿਕਟਾਂ ਦੀ ਬੁਕਿੰਗ ਏਅਰ ਏਸ਼ੀਆ ਦੀ ਵੈੱਬਸਾਈਟ ਤੋਂ ਐਤਵਾਰ ਰਾਤ ਤੋਂ ਲੈ ਕੇ 16 ਨਵੰਬਰ ਤਕ ਕੀਤੀ ਜਾ ਸਕਦੀ ਹੈ। ਯਾਤਰਾ ਕਰਨ ਦੀ ਸਮਾਂ ਮਿਆਦ ਅਗਲੇ ਸਾਲ 10 ਜੂਨ ਤੋਂ 17 ਜਨਵਰੀ 2016 ਤੱਕ ਹੋਵੇਗੀ।
ਵਾਤਾਵਰਣ ਵਰਕਰ ਨੇ ਰਚਿਆ ਸਭ ਤੋਂ ਛੋਟਾ ਗੁਲਾਬ ਉਗਾਉਣ ਦਾ ਰਿਕਾਰਡ
NEXT STORY