ਕੋਲਕਾਤਾ- ਕੋਲ ਇੰਡੀਆ ਦੇ ਨਿਰਦੇਸ਼ਕ ਮੰਡਲ ਨੇ ਸਹਾਇਕ ਮਹਾਨਦੀ ਕੋਲਫੀਲਡਸ ਦੀ 1,600 ਮੈਗਾਵਾਟ (800-800 ਮੈਗਾਵਟ ਦੀਆਂ ਦੋ ਯੂਨਿਟਾਂ) ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਰਾਹੀਂ ਵਿਸ਼ਵ ਦੀ ਸਭ ਤੋਂ ਵੱਡੀ ਕੋਲਾ ਕੰਪਨੀ ਬਿਜਲੀ ਉਤਪਾਦਨ ਦੇ ਖੇਤਰ ’ਚ ਕਦਮ ਰੱਖੇਗੀ। ਇਸ ਪ੍ਰਾਜੈਕਟ ’ਤੇ 11,000 ਕਰੋੜ ਰੁਪਏ ਦੀ ਪੂੰਜੀ ਨਿਵੇਸ਼ ਕੀਤੀ ਜਾਵੇਗੀ।
ਕੋਲ ਇੰਡੀਆ ਦੇ ਇਕ ਸੂਤਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਰਦੇਸ਼ਕ ਮੰਡਲ ਨੇ ਤਾਪ ਬਿਜਲੀ ਪ੍ਰਾਜੈਕਟ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ’ਚ ਮਹਾਨਦੀ ਕੋਲਫੀਲਡਸ ਵੱਲੋਂ 11,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਬੋਰਡ ਨੇ ਪੰਜ ਹੋਰ ਖਨਨ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਪ੍ਰਦਾਨ ਕੀਤੀ ਹੈ ਜਿਸ ਨਾਲ ਵਾਧੂ 3 ਕਰੋੜ ਟਨ ਕੋਲੇ ਦਾ ਉਤਪਾਦਨ ਹੋਵੇਗਾ।
ਐੱਸ.ਬੀ.ਆਈ., ਐੱਕਸਿਸ ਬੈਂਕ, ਐੱਚ.ਡੀ.ਐੱਫ.ਸੀ. ਬੈਂਕ ਨੇ ਮੁਫਤ ’ਚ ਏ.ਟੀ.ਐੱਮ. ਦੀ ਵਰਤੋਂ ਮਹੀਨੇ ’ਚ ਤਿੰਨ ਵਾਰ ਤੱਕ ਸੀਮਿਤ ਕੀਤੀ
NEXT STORY