ਚੰਡੀਗੜ੍ਹ- ਪੰਜਾਬ ਕਾਂਗਰਸ ਨੇ ਸ਼ਨੀਵਾਰ ਨੂੰ ਵਿਦੇਸ਼ਾਂ ’ਚ ਵਸੇ ਲੋਕਾਂ ਵੱਲੋਂ ਪੰਜਾਬ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭੇਜੇ ਜਾਣ ਵਾਲੇ ਧਨ ’ਤੇ ਟੈੱਕਸ ਲਗਾਉਣ ਦੇ ਫੈਸਲੇ ਨੂੰ ਪ੍ਰਵਾਸੀ ਭਾਰਤੀਆਂ ਦੇ ਨਾਲ ‘ਬਹੁਤ ਅਨਿਆਪੂਰਨ’ ਕਰਾਰ ਦਿੰਦੇ ਹੋਏ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਸ ਮਾਮਲੇ ਵਿਚ ਚੁੱਪੀ ਬਣਾਏ ਰੱਖਣ ’ਤੇ ਸਵਾਲ ਕੀਤਾ।
ਪੰਜਾਬ ਦੀ ਸਾਬਕਾ ਮੁੱਖਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਨੇ ਇਸ ਸਾਲ ਵਿਦੇਸ਼ੀ ਰੇਮਿਟੇਂਸ ਫੀਸ ’ਤੇ 12.36 ਫੀਸਦੀ ਸਰਵਿਸ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਐੱਨ.ਆਈ.ਆਰ. ਦੇ ਨਾਲ ਬਹੁਤ ਅਨਿਆਪੂਰਨ ਕਦਮ ਹੈ। ਉਨ੍ਹਾਂ ਨੇ ਦਾਅਦਾ ਕੀਤਾ ਕਿ ਮੋਦੀ ਸਰਕਾਰ ਨੇ 14 ਅਕਤੂਬਰ, 2014 ਨੂੰ ਇਕ ਸਰਕੁਲਰ ਜਾਰੀ ਕਰਕੇ ਪੁਰਾਣੇ ਸਰਕੁਲਰ ਨੂੰ ਰੱਦ ਕਰ ਦਿੱਤਾ ਅਤੇ ਹੁਣ 12.36 ਫੀਸਦੀ ਦਰ ਨਾਲ ਰੇਮਿਟੇਂਸ ਲਗਾਇਆ ਜਾ ਰਿਹਾ ਹੈ।
ਕੁਝ ਦੇਸ਼ ਚਾਹੁਣ ਤਾਂ ਵੀ ਡਬਲਿਊ.ਟੀ.ਐੱਫ. ’ਚ ਖਾਧ ਸੁਰੱਖਿਆ ਨੂੰ ਨਹੀਂ ਕਰ ਸਕਦੇ ਇਕ ਪਾਸੇ
NEXT STORY