ਨਵੀਂ ਦਿੱਲੀ- ਭਾਰਤ ਨੇ ਡਬਲਿਊ.ਟੀ.ਓ. ’ਚ ਖਾਧ ਸੁਰੱਖਿਆ ਨਾਲ ਜੁੜੇ ਮੁੱਦਿਆਂ ਦੇ ਹੱਲ ’ਤੇ ਜ਼ੋਰ ਦਿੰਦੇ ਹੋਏ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਕੁਝ ਦੇਸ਼ ਚਾਹੁਣ ਤਾਂ ਵੀ ਉਹ ਇਸ ਮੁੱਦੇ ਨੂੰ ਹੱਲ ਕੀਤੇ ਬਗੈਰ ਵਪਾਰ ਸਮਝੌਤੇ ’ਤੇ ਅੱਗੇ ਨਹੀਂ ਵੱਧ ਸਕਦੇ। ਡਬਲਿਊ.ਟੀ.ਓ. ਮਹਾਨਿਰਦੇਸ਼ਕ ਰਾਬਟੋ ਏਜਵੇਦੋ ਨੇ ਹਾਲ ਹੀ ’ਚ ਕਿਹਾ ਕਿ ਕੁਝ ਦੇਸ਼ ਖਾਧ ਸੁਰੱਖਿਆ ਨੂੰ ਲੈ ਕੇ ਜਾਰੀ ਅੜਿੱਕੇ ਨੂੰ ਦੂਰ ਕਰਨ ਦੇ ਲਈ ਵਪਾਰ ਸੁਗਮਤਾ ਸਮਝੌਤੇ (ਟੀ.ਐੱਫ.ਏ.) ਸਮਝੌਤੇ ਨੂੰ ਆਪਸੀ ਸਹਿਮਤ ਪੱਖਾਂ ਦੇ ਵਿਚਾਲੇ ਸਮਝੌਤੇ ਦੇ ਰੂਪ ਵਿਚ ਲਾਗੂ ਕਰਨ ਦਾ ਬਦਲ ਅਪਣਾਉਣ ਦੀ ਗੱਲ ਕਰ ਰਹੇ ਹਨ। ਵਣਜ ਅਤੇ ਉਦਯੋਗ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਫੈਸਲੇ ਆਮ ਸਹਿਮਤੀ ਦੇ ਆਧਾਰ ’ਤੇ ਕੀਤੇ ਜਾਣੇ ਹਨ। ਤੁਸੀਂ ਕਿਸੇ ਇਕ ਫੈਸਲੇ ਨੂੰ ਜਾਂ ਕਿਸੇ ਇਕ ਦੇਸ਼ ਨੂੰ ਵੱਖ ਨਹੀਂ ਕਰਨ ਜਾ ਰਹੇ ਹੋ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿ ਹੇ ਭਗਵਾਨ, ਤੁਸੀਂ ਸਹਿਮਤ ਨਹੀਂ ਹੋ, ਤੁਸੀਂ ਜਿੱਥੇ ਹੋ ਉੱਥੇ ਬਣੇ ਰਹੋ ਅਸੀਂ ਤਾਂ ਅੱਗੇ ਵੱਧ ਰਹੇ ਹਾਂ। ਇਹ ਨਹੀ ਹੋ ਸਕਦਾ। ਉਨ੍ਹਾਂ ਨੇ ਇੰਡੀਆ ਗਲੋਬਲ ਫੋਰਮ ’ਚ ਕਿਹਾ ਕਿ ਜਦੋਂ ਤੱਕ ਸਾਰੀਆਂ ਚੀਜਾਂ ’ਤੇ ਸਹਿਮਤੀ ਨਹੀਂ ਬਣ ਜਾਂਦੀ, ਕਿਸੇ ਵੀ ਚੀਜ਼ ’ਤੇ ਸਹਿਮਤ ਨਹੀਂ ਹੋਇਆ ਜਾ ਸਕਦਾ। ਇਸੇ ਸਿਧਾਂਤ ’ਤੇ ਡਬਲਿਊ.ਟੀ.ਓ. ਕੰਮ ਕਰ ਕਰਦਾ ਹੈ। ਫਿਰ ਤੁਸੀਂ ਵਪਾਰ ਸੁਵਿਧਾ ਨੂੰ ਕਿਵੇਂ ਵੱਖ ਕਰ ਸਕਦੇ ਹੋ। ਤੁਸੀਂ ਕਿਵੇਂ ਤਰਜੀਹ ਤੈਅ ਕਰ ਸਕਦੇ ਹੋ। ਅਸੀਂ ਸਾਰੇ ਵਪਾਰ ਸੁਵਿਧਾ ਚਾਹੁੰਦੇ ਹਾਂ।
ਕੋਲ ਇੰਡੀਆ ਬੋਰਡ ਨੇ 11,000 ਕਰੋੜ ਰੁਪਏ ਦੇ ਬਿਜਲੀ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ
NEXT STORY