ਮੰਡੀ ਗੋਬਿੰਦਗੜ੍ਹ, (ਪਰਮਜੀਤ)- ਲੋਹਾ ਨਗਰੀ ਵਿਚ ਬੀਤੇ ਕਰੀਬ 8 ਹਫ਼ਤੇ ਤੋਂ ਜਾਰੀ ਹੜਤਾਲ ਇਸ ਹਫ਼ਤੇ ਵੀ ਜਾਰੀ ਰਹੀ। ਇਸ ਹਫ਼ਤੇ ਵੀ ਬੀਤੇ ਹਫਤਿਆਂ ਵਾਂਗ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਤਾਂ ਜਾਰੀ ਰਿਹਾ ਪਰ ਸਾਰਿਆਂ ਦਾ ਨਤੀਜਾ ਜ਼ੀਰੋ ਹੀ ਰਿਹਾ। ਖਤਮ ਹੋਏ ਇਸ ਹਫ਼ਤੇ ਇਨਗਾਟ ਦਾ ਰੇਟ ਇਕ ਵਾਰ ਕਰੀਬ 350 ਰੁਪਏ ਪ੍ਰਤੀ ਟਨ ਦੀ ਗਿਰਾਵਟ ਤੋਂ ਬਾਅਦ ਬੰਦ ਹੋਏ ਜਦੋਂ ਕਿ ਸਰਕੈਪ ਦੇ ਰੇਟ ਇਨਗਾਟ ਡਿੱਗ ਕੇ ਸੰਭਲ ਗਏ, ਜਿਸ ਨਾਲ ਸਕਰੈਪ ਦੇ ਰੇਟ ਸਥਿਰਤਾ ਦੇ ਨਾਲ ਬੰਦ ਹੋਏ। ਇਸਦੇ ਨਾਲ ਲੋਹਾ ਨਗਰੀ ਵਿਚ ਰੋਲਿੰਗ ਮਟੀਰੀਅਲ ਵਿਚ 950 ਰੁਪਏ ਪ੍ਰਤੀ ਟਨ, ਫਰਨੇਸ ਗੁੱਡਜ਼ ਦੇ ਰੇਟ ਵਿਚ 300 ਰੁਪਏ ਪ੍ਰਤੀ ਟਨ, ਬ੍ਰਾਂਡਿਡ ਟੀ. ਐਮ. ਟੀ. ਵਿਚ 600 ਰੁਪਏ ਪ੍ਰਤੀ ਟਨ ਤੱਕ ਦੀ ਮੰਦੀ ਰਹੀ। ਸਭ ਤੋਂ ਵਧ ਮੰਦੀ ਰੋਲਿੰਗ ਮਟੀਰੀਅਲ ਦੇ ਰੇਟ ਵਿਚ ਰਹੀ ਜੋ ਕਿ 90 ਰੁਪਏ ਪ੍ਰਤੀ ਟਨ ਤੱਕ ਸੀ। ਇਸ ਹਫ਼ਤੇ ਲੋਹਾ ਨਗਰੀ ਵਿਚ ਡਾਲਰ ਦੇ ਰੇਟ ਵਿਚ 6 ਪੈਸੇ ਪ੍ਰਤੀ ਡਾਲਰ ਦੀ ਤੇਜ਼ੀ ਰਿਕਾਰਡ ਹੋਈ। ਲੋਹਾ ਨਗਰੀ ਵਿਚ ਸਾਰੇ ਤਰ੍ਹਾਂ ਦੇ ਲੋਹੇ, ਦੇਗ ਆਦਿ ਦੇ ਰੇਟ ਵਿਚ ਗਿਰਾਵਟ ਆਈ ਜਦੋਂ ਕਿ ਸਕਰੈਪ ਦੇ ਰੇਟ ਸਥਿਰ ਰਹੇ। 29 ਸਤੰਬਰ ਨੂੰ ਲੋਹਾ ਨਗਰੀ ਵਿਚ ਇਨਗਾਟ ਦੇ ਰੇਟ 333000 ਰੁਪਏ ਪ੍ਰਤੀ ਟਨ ਅਤੇ ਸਕਰੈਪ ਦੇ ਰੇਟ 27400 ਰੁਪਏ ਪ੍ਰਤੀ ਟਨ ਹੋਣ ਕਾਰਨ ਦੋਹਾਂ ਵਿਚ ਫਰਕ 5900 ਰੁਪਏ ਪ੍ਰਤੀ ਟਨ ਸੀ ਜਦੋਂ ਕਿ 8 ਨਵੰਬਰ ਸ਼ਨੀਵਾਰ ਨੂੰ ਲੋਹਾ ਨਗਰੀ ਵਿਚ ਇਨਗਾਟ ਦੇ ਰੇਟ 32350 ਅਤੇ ਸਕਰੈਪ ਦੇ ਰੇਟ 26400 ਰੁਪਏ ਪ੍ਰਤੀ ਟਨ ਹੋਣ ਕਾਰਨ ਦੋਹਾਂ ਦੇ ਰੇਟ ਫਰਕ 5950 ਰੁਪਏ ਪ੍ਰਤੀ ਟਨ ਹੈ।
ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਚ ਸੋਮਵਾਰ ਨੂੰ ਇਨਗਾਟ ਦੇ ਰੇਟ 32700 ਰੁਪਏ ਪ੍ਰਤੀ ਟਨ 'ਤੇ ਖੁੱਲ੍ਹੇ ਅਤੇ 100 ਰੁਪਏ ਪ੍ਰਤੀ ਟਨ ਦੀ ਮੰਦੀ ਤੋਂ ਬਾਅਦ 32600 ਰੁਪਏ ਪ੍ਰਤੀ ਟਨ 'ਤੇ ਬੰਦ ਹੋਏ। ਮੰਗਲਵਾਰ ਨੂੰ ਇਨਗਾਟ ਦੇ ਰੇਟ ਵਿਚ 32600 ਰੁਪਏ ਪ੍ਰਤੀ ਟਨ 'ਤੇ ਖੁੱਲ੍ਹੇ ਅਤੇ 250 ਰੁਪਏ ਪ੍ਰਤੀ ਟਨ ਦੀ ਮੰਦੀ ਤੋਂ ਬਾਅਦ 32350 ਰੁਪਏ ਪ੍ਰਤੀ ਟਨ 'ਤੇ ਬੰਦ ਹੋਏ। ਬੁੱਧਵਾਰ ਨੂੰ ਇਨਗਾਟ ਦੇ ਰੇਟ 32350 ਰੁਪਏ ਪ੍ਰਤੀ ਟਨ 'ਤੇ ਹੀ ਬੰਦ ਹੋਏ। ਵੀਰਵਾਰ ਨੂੰ ਵੀ ਇਨਗਾਟ ਦੇ ਰੇਟ 32350 ਰੁਪਏ ਪ੍ਰਤੀ ਟਨ 'ਤੇ ਬੰਦ ਹੋਏ। ਸ਼ੁੱਕਰਵਾਰ ਨੂੰ ਇਨਗਾਟ ਦੇ ਰੇਟ ਵਿਚ 50 ਰੁਪਏ ਪ੍ਰਤੀ ਟਨ ਦੀ ਤੇਜ਼ੀ ਤੋਂ ਬਾਅਦ ਰੇਟ 32400 ਰੁਪਏ ਪ੍ਰਤੀ ਟਨ 'ਤੇ ਬੰਦ ਹੋਏ। ਸ਼ਨੀਵਾਰ ਨੂੰ ਇਲਗਾਟ ਦੇ ਰੇਟ ਵਿਚ 50 ਰੁਪਏ ਪ੍ਰਤੀ ਟਨ ਦੀ ਮੰਦੀ ਆਉਣ ਤੋਂ ਬਾਅਦ 32350 ਰੁਪਏ ਪ੍ਰਤੀ ਟਨ 'ਤੇ ਬੰਦ ਹੋਏ।
ਇਸ ਹਫ਼ਤੇ ਇਨਗਾਟ ਦੇ ਰੇਟ ਸਭ ਤੋਂ ਵੱਧ 32700 ਅਤੇ ਸਭ ਤੋਂ ਘੱਟ 32350 ਰੁਪਏ ਪ੍ਰਤੀ ਟਨ ਸੀ। ਇਸ ਤਰ੍ਹਾਂ ਇਸ ਹਫ਼ਤੇ ਇਨਗਾਟ ਦੇ ਰੇਟ ਵਿਚ ਕਰੀਬ 350 ਰੁਪਏ ਪ੍ਰਤੀ ਟਨ ਦਾ ਫਰਕ ਰਿਕਾਰਡ ਹੋਇਆ। ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਚ ਇਸ ਹਫ਼ਤੇ ਸਕਰੈਪ ਦੇ ਰੇਟ ਸੋਮਵਾਰ ਨੂੰ 26500 ਰੁਪਏ ਪ੍ਰਤੀ ਟਨ 'ਤੇ ਖੁੱਲ੍ਹੇ ਅਤੇ 100 ਰੁਪਏ ਪ੍ਰਤੀ ਟਨ ਦੀ ਮੰਦੀ ਤੋਂ ਬਾਅਦ 26400 ਰੁਪਏ ਪ੍ਰਤੀ ਟਨ 'ਤੇ ਬੰਦ ਹੋਏ।
ਮਾਂਹ-ਮੂੰਗੀ 'ਚ ਤੇਜ਼ੀ ਜਾਰੀ : 1121 ਚੌਲ ਵਧਿਆ : ਮੋਟੇ ਅਨਾਜਾਂ 'ਚ ਨਰਮੀ
NEXT STORY