ਜੈਤੋ, ਪਰਾਸ਼ਰ) - ਦੇਸ਼ ਦੇ ਉੱਤਰ ਭਾਰਤ ਦੇ ਪ੍ਰਮੁੱਖ ਕਪਾਹ ਉਤਪਾਦਕ ਸੂਬੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਜ਼ਿਲਾ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਸਰਕਲ ਦੀਆਂ ਮੰਡੀਆਂ 'ਚ ਇਸ ਹਫਤੇ ਵੀ ਪਿਛਲੇ ਹਫਤੇ ਦੀ ਤਰ੍ਹਾਂ 25 ਤੋਂ 30 ਰੁਪਏ ਮਣ ਦਾ ਤੇਜ਼ੀ-ਮੰਦੀ ਦਾ ਕਾਰੋਬਾਰ ਰਿਹਾ। ਇਸ ਹਫਤੇ ਰੂੰ ਦੀਆਂ ਕੀਮਤਾਂ ਪੰਜਾਬ 'ਚ ਉਪਰ 3425 ਰੁਪਏ ਮਣ ਅਤੇ ਹਰਿਆਣਾ 'ਚ 3360 ਰੁਪਏ ਮਣ ਬਣ ਕੇ ਇਕ ਵਾਰ ਫਿਰ ਲੁੜਕ ਕੇ ਕ੍ਰਮਵਾਰ 3397 ਰੁਪਏ ਅਤੇ 3315 ਰੁਪਏ ਮਣ ਕੀਮਤ ਬਣੀ। ਬਾਜ਼ਾਰ ਜਾਣਕਾਰ ਸੂਤਰਾਂ ਅਨੁਸਾਰ ਭਾਰਤੀ ਰੂੰ ਵਪਾਰ ਜਗਤ 'ਚ ਧਨ ਦੀ ਤੰਗੀ ਖੂਬ ਸਤਾ ਰਹੀ ਹੈ, ਜਿਸ ਕਾਰਨ ਰੂੰ ਬਾਜ਼ਾਰ ਦੀ ਹਵਾ ਨਿਕਲੀ ਪਈ ਹੈ। ਧਨ ਦੀ ਤੰਗੀ ਹੋਣ ਦਾ ਮੁੱਖ ਕਾਰਨ ਬੀਤੇ ਕਈ ਮਹੀਨਿਆਂ ਤੋਂ ਵਿਦੇਸ਼ਾਂ ਦੀ ਭਾਰਤੀ ਯਾਰਨ ਦੀ ਮੰਗ ਠੱਪ ਪਈ ਹੈ। ਭਾਰਤੀ ਯਾਰਨ ਦੀ ਮੁੱਖ ਮੰਗ ਚੀਨ ਦੀ ਹੁੰਦੀ ਹੈ ਪਰ ਇਹ ਕਈ ਮਹੀਨਿਆਂ ਤੋਂ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਸ਼ਾਇਦ ਚੀਨ ਦੀ ਨੀਂਦ ਦਸੰਬਰ ਮਹੀਨੇ 'ਚ ਖੁੱਲ੍ਹਣ ਦੀ ਉਮੀਦ ਹੈ, ਫਿਰ ਜਾ ਕੇ ਵੀ ਭਾਰਤੀ ਰੂੰ ਵਪਾਰ ਜਗਤ 'ਚ ਰੂੰ ਕੀਮਤਾਂ 'ਚ ਸੁਧਾਰ ਦੀ ਆਸ਼ਾ ਹੈ। ਭਾਰਤ ਸਣੇ ਕਈ ਦੇਸ਼ ਯਾਰਨ ਅਤੇ ਕਪਾਹ ਵੇਚਣ ਲਈ ਚੀਨ 'ਤੇ ਕਾਫੀ ਹੱਦ ਤੱਕ ਨਿਰਭਰ ਹਨ। ਸੂਤਰਾਂ ਅਨੁਸਾਰ ਚੀਨ ਵਿਸ਼ਵ ਦਾ ਸਭ ਤੋਂ ਵੱਡਾ ਕਪਾਹ ਉਤਪਾਦਕ ਦੇਸ਼ ਹੋਣ ਦੇ ਨਾਲ ਸਭ ਤੋਂ ਵੱਡੇ ਉਪਭੋਗਤਾ ਦੇਸ਼ ਵੀ ਹੈ, ਜਦਕਿ ਭਾਰਤ ਵਿਸ਼ਵ ਦਾ ਦੂਸਰਾ ਸਭ ਤੋਂ ਵੱਡਾ ਕਪਾਹ ਉਤਪਾਦਕ ਅਤੇ ਨਿਰਯਾਤ ਦੇਸ਼ ਹੈ। ਭਾਰਤ ਤੋਂ ਬੀਤੇ ਸਾਲ 1 ਕਰੋੜ 15 ਲੱਖ ਗੰਢਾਂ ਤੋਂ ਜ਼ਿਆਦਾ ਕਪਾਹ ਬਰਾਮਦ ਹੋਈ ਸੀ ਪਰ ਇਸ ਵਾਰ ਲਗਭਗ 50 ਲੱਖ ਗੰਢ ਕਪਾਹ ਨਿਰਯਾਤ ਹੋਣ ਦੇ ਕਿਆਸ ਲੱਗੇ ਹਨ। ਸੂਤਰਾਂ ਅਨੁਸਾਰ ਬੀਤੇ ਕਈ ਹਫਤਿਆਂ ਤੋਂ ਲਕਸ਼ਮੀ ਜੀ ਦੇ ਖਜ਼ਾਨਾ ਮੰਤਰੀ ਕੁਬੇਰ ਸਪਿਨਿੰਗ ਮਿੱਲਰਾਂ, ਕਿਸਾਨਾਂ ਅਤੇ ਟ੍ਰੇਡਰਜ਼ ਦੀਆਂ ਕੁੰਡਲੀਆਂ ਤੋਂ ਬਾਹਰ ਬਿਰਾਜਮਾਨ ਲੱਗਦੇ ਹਨ, ਜਿਸ ਕਾਰਨ ਹੀ ਰੂੰ ਵਪਾਰ ਜਗਤ 'ਚ ਧਨ ਦੀ ਤੰਗੀ ਸਤਾ ਰਹੀ ਹੈ। ਬੀਤੇ ਸਾਲ ਦੀਵਾਲੀ 'ਤੇ ਰੂੰ ਦੇ ਭਾਅ ਪੰਜਾਬ 'ਚ 4370 ਤੋਂ 4395 ਰੁਪਏ ਮਣ ਅਤੇ ਹਰਿਆਣਾ 'ਚ 4251 ਤੋਂ 4271 ਰੁਪਏ ਮਣ ਸੀ ਪਰ ਇਸ ਵਾਰ ਦੀਵਾਲੀ 'ਤੇ ਭਾਅ ਪੰਜਾਬ 'ਚ 3400 ਤੋਂ 3411 ਰੁਪਏ ਅਤੇ ਹਰਿਆਣਾ 'ਚ 3360 ਰੁਪਏ ਮਣ ਰਿਹਾ। ਸੂਤਰਾਂ ਦਾ ਕਹਿਣਾ ਹੈ ਕਿ ਦੀਵਾਲੀ 'ਤੇ ਰੂੰ ਬਾਜ਼ਾਰ ਦਾ ਅਜਿਹਾ ਧੂੰਆਂ ਨਿਕਲਿਆ ਸੀ, ਜੋ ਹੁਣ ਤਕ ਇਹ ਬੁਝਿਆ ਨਹੀਂ ਹੈ। ਜ਼ਿਆਦਾਤਰ ਸਪਿਨਿੰਗ ਮਿੱਲਰਾਂ ਦਾ ਮੰਨਣਾ ਹੈ ਕਿ ਉਹ ਧੂੰਆਂ ਫਿਲਹਾਲ ਬੁੱਝਣ ਦੀ ਕੋਈ ਉਮੀਦ ਨਹੀਂ ਹੈ, ਅਰਥਾਤ ਰੂੰ ਬਾਜ਼ਾਰ 'ਚ ਤੇਜ਼ੀ ਦੀ ਸੰਭਾਵਨਾ ਨਹੀਂ ਹੈ। ਇਸ ਦਾ ਮੁੱਖ ਕਾਰਨ ਯਾਰਨ ਦਾ ਉਠਾਅ ਬੇਤਹਾਸ਼ਾ ਕਮਜ਼ੋਰ ਹੋਣਾ ਮੰਨਿਆ ਜਾ ਰਿਹਾ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅੱਜ ਰੂੰ ਬਾਜ਼ਾਰ 'ਚ ਜੋ ਕੀਮਤਾਂ ਮੂੰਧੇ-ਮੂੰਹ ਪਈ ਹੈ। ਇਹ ਹਾਲਾਤ ਦਸੰਬਰ-ਜਨਵਰੀ 'ਚ ਆਉਣ ਦੇ ਕਿਆਸ ਲਗਾਏ ਗਏ ਸਨ ਪਰ ਇਹ ਰੂੰ ਦੇ ਹਾਲਾਤ ਕਿਸੇ ਨੂੰ ਵੀ ਸੁਪਨੇ 'ਚ ਦਿਖਾਈ ਨਹੀਂ ਦੇ ਸਨ ਕਿ ਰੂੰ ਬਾਜ਼ਾਰ ਦਾ ਜਹਾਜ਼ ਅਜਿਹਾ ਡੁੱਬ ਜਾਏਗਾ। ਕਾਰੋਬਾਰੀਆਂ ਨੇ ਕਪਾਹ ਲਗਾਏ ਸਨ ਕਿ ਦਸੰਬਰ-ਜਨਵਰੀ ਮਹੀਨੇ ਦੌਰਾਨ ਰੂੰ ਦੀਆਂ ਕੀਮਤਾਂ 3600-3800 ਰੁਪਏ ਪ੍ਰਤੀ ਮਣ ਦੇ ਵਿਚ ਰਹਿ ਸਕਦੀਆਂ ਹਨ ਪਰ ਇਹ ਕੱਤਈ ਨਹੀਂ ਲੱਗਦਾ ਸੀ ਕਿ ਰੂੰ ਦੀਆਂ ਕੀਮਤਾਂ 40000 ਰੁਪਏ ਮਣ ਆਸਮਾਨ ਤੋਂ ਧੜਾਮ ਡਿੱਗ ਕੇ ਅੱਜ 3400 ਰੁਪਏ ਪ੍ਰਤੀ ਮਣ ਬਣ ਜਾਏਗੀ ਜਿਸ ਨੇ ਰੂੰ ਕਾਰੋਬਾਰੀਆਂ ਨੂੰ ਪੂਰੀ ਤਰ੍ਹਾਂ ਚੌਂਕਾ ਦਿੱਤਾ ਹੈ। ਸਤਲੁਜ ਸਪਿਨਟੈਕਸ ਲਿਮਟਿਡ, ਮਾਨਸਾ ਦੇ ਸੀ. ਐੱਮ. ਡੀ. ਸ਼ਾਮ ਲਾਲ ਗੋਇਲ ਭੋਲਾ ਦਾ ਕਹਿਣਾ ਹੈ ਕਿ ਪੰਜਾਬ 'ਚ ਸਪਿਨਿੰਗ ਮਿੱਲਾਂ ਨੂੰ ਦੂਸਰੇ ਸੂਬਿਆਂ ਤੋਂ 3 ਰੁਪਏ ਪ੍ਰਤੀ ਯੂਨਿਟ ਜ਼ਿਆਦਾ ਬਿਜਲੀ ਖਰਚਾ ਦੇਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਯਾਰਨ ਤਿਆਰ ਕਰਨ 'ਤੇ 10 ਰੁਪਏ ਕਿਲੋ ਜ਼ਿਆਦਾ ਖਰਚਾ ਅਦਾ ਕਰਨਾ ਪੈ ਸਕਦਾ ਹੈ, ਜਦਕਿ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ਸੂਬਿਆਂ ਦੀਆਂ ਮਿੱਲਾਂ ਦਾ 10 ਰੁਪਏ ਕਿਲੋ ਯਾਰਨ ਸਸਤਾ ਤਿਆਰ ਹੁੰਦਾ ਹੈ। ਸੀ. ਐੱਸ. ਡੀ. ਸ਼ਾਮ ਲਾਲ ਗੋਇਲ ਨੇ ਇਹ ਵੀ ਕਿਹਾ ਕਿ ਦੂਸਰੇ ਸੂਬਿਆਂ 'ਚ ਸਪਿਨਿੰਗ ਮਿੱਲਾਂ ਨੂੰ ਉਨ੍ਹਾਂ ਦੇ ਲੋਨ ਅਤੇ ਵਿਆਜ 'ਤੇ 6 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਪ੍ਰਦੇਸ਼ ਦੀ ਸਪਿਨਿੰਗ ਮਿੱਲਾਂ ਨੂੰ ਵੀ ਦੂਸਰੇ ਸੂਬਿਆਂ ਦੀ ਤਰ੍ਹਾਂ ਸਹੂਲਤਾਂ ਸ਼ੁਰੂ ਕੀਤੀਆਂ ਜਾਣ, ਤਾਂ ਕਿ ਮਿੱਲਾਂ ਦੀ ਖਸਤਾ ਹਾਲਤਾਂ ਨੂੰ ਸੁਧਾਰਿਆ ਜਾ ਸਕੇ ਅਤੇ ਪ੍ਰਦੇਸ਼ ਦੀਆਂ ਮਿੱਲਾਂ ਚਾਲੂ ਰਹਿ ਸਕਣ। ਦੂਸਰੇ ਸੂਬੇ 'ਚ ਮਿੱਲਾਂ ਨੂੰ ਸਹੂਲਤ ਮਿਲਣ ਤੋਂ ਪੰਜਾਬ ਦੇ ਉਦਯੋਗਪਤੀ ਦੂਸਰੇ ਸੂਬਿਆਂ 'ਚ ਮਿੱਲਾਂ ਲਗਾਉਣ ਲੱਗੇ ਹਨ।
ਇਨਗਾਟ, ਬਿਲਟ ਅਤੇ ਲੋਹੇ ਵਿਚ ਮੰਦੀ, ਸਕਰੈਪ ਦੇ ਰੇਟ ਸਥਿਰ
NEXT STORY