ਕੋਝੀਕੋਡ- ਕੇਰਲ ਦੇ ਕੋਝੀਕਾਡ ਜ਼ਿਲ੍ਹੇ ਦੇ ਪਾਰਕਡਾਵ ਇਲਾਕੇ 'ਚ ਸਥਿਤ ਇਕ ਸਕੂਲ 'ਚ ਐਲ.ਕੇ.ਜੀ 'ਚ ਪੜ੍ਹਣ ਵਾਲੀ ਸਾਢੇ ਚਾਰ ਸਾਲ ਦੀ ਬੱਚੀ ਨਾਲ ਉਸ ਦੇ ਸਕੂਲ ਦੇ ਕੁਝ ਸੀਨੀਅਰ ਵਿਦਿਆਰਥੀਆਂ ਨੇ ਕਥਿਤ ਤੌਰ 'ਤੇ ਉਸ ਦਾ ਯੌਨ ਸੋਸ਼ਣ ਕੀਤਾ ਹੈ। ਪੁਲਸ ਮੁਤਾਬਕ ਸ਼ੱਕ ਹੈ ਕਿ ਹਾਈ ਸਕੂਲ ਦੇ ਦੋ ਵਿਦਿਆਰਥੀਆਂ ਨੇ ਕਥਿਤ ਰੂਪ ਨਾਲ 30 ਅਕਤੂਬਰ ਨੂੰ ਲਾਲਚ ਦੇ ਕੇ ਬੱਚੀ ਨੂੰ ਹੋਸਟਲ 'ਚ ਬੁਲਾਇਆ ਅਤੇ ਉਸ ਦਾ ਯੌਨ ਸੋਸ਼ਣ ਕੀਤਾ। ਪੁਲਸ ਨੇ ਦੱਸਿਆ ਹੈ ਕਿ ਵਾਰਦਾਤ ਦੇ ਕੁਝ ਦਿਨ ਬਾਅਦ ਬੱਚੀ ਨੂੰ ਯੌਨ ਸੋਸ਼ਣ ਦੇ ਕਾਰਨ ਹੋ ਰਹੇ ਦਰਦ ਅਤੇ ਬੇਚੈਨੀ ਦੇ ਬਾਰੇ 'ਚ ਉਸ ਦੇ ਮਾਤਾ-ਪਿਤਾ ਨੂੰ ਪਤਾ ਲੱਗਿਆ। ਉਸ ਤੋਂ ਬਾਅਦ ਬੱਚੀ ਦਾ ਹਸਪਤਾਲ ਮੈਡੀਕਲ ਕਰਵਾਇਆ ਗਿਆ ਤਾਂ ਉਸ ਦੇ ਨਾਲ ਯੌਨ ਸੋਸ਼ਣ ਦੀ ਪੁਸ਼ਟੀ ਹੋਈ। ਵਲਯਾਲਮ ਪੁਲਸ ਨੇ ਬੱਚੀ ਦੀ ਮਾਂ ਦੀ ਸ਼ਿਕਾਇਤ 'ਤੇ ਇਸ ਬਾਰੇ 'ਚ ਭਾਰਤੀ ਸਜ਼ਾ ਜਾਬਤਾ ਦੀ ਧਾਰਾ 376 (ਬਲਾਤਕਾਰ) ਅਤੇ ਯੌਨ ਅਪਰਾਧਾਂ ਦੀਆਂ ਵੱਖ-ਵੱਖ ਧਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਅਜੇ ਪਛਾਣ ਨਹੀਂ ਹੋ ਪਾਈ ਹੈ।
ਨਹਿਰੂ ਜਯੰਤੀ 'ਤੇ ਸੰਮੇਲਨ 'ਚ ਮੋਦੀ ਨੂੰ ਸੱਦਾ ਨਹੀਂ
NEXT STORY