ਨਵੀਂ ਦਿੱਲੀ- ਕਾਂਗਰਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ 125ਵੀਂ ਜਯੰਤੀ 'ਤੇ ਅਗਲੇ ਹਫਤੇ ਇੱਥੇ ਦੋ ਦਿਨ ਦਾ ਕੌਮਾਂਤਰੀ ਸੰਮੇਲਨ ਆਯੋਜਿਤ ਕਰ ਰਹੀ ਹੈ, ਜਿਸ 'ਚ ਕਈ ਦੇਸ਼ਾਂ ਦੇ ਪ੍ਰਮੁੱਖ ਨੇਤਾਵਾਂ ਨੂੰ ਬੁਲਾਇਆ ਗਿਆ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ। ਕਾਂਗਰਸ ਬੁਲਾਰੇ ਆਨੰਦ ਸ਼ਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਸੰਮੇਲਨ ਇੱਥੇ ਵਿਗਿਆਨ ਭਵਨ 'ਚ 17 ਅਤੇ 18 ਨਵੰਬਰ ਨੂੰ ਹੋਵੇਗਾ।
ਜਿਸ 'ਚ 19 ਦੇਸ਼ਾਂ ਦੇ 52 ਨੇਤਾਵਾਂ ਦੀ ਸ਼ਾਮਲ ਹੋਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਇਨ੍ਹਾਂ 'ਚ ਕਈ ਦੇਸ਼ਾਂ ਦੇ 12 ਪ੍ਰਮੁੱਖ ਰਾਜਨੀਤੀਕ ਦਲਾਂ ਦੇ ਪ੍ਰਮੁੱਖ ਵੀ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਸੰਮੇਲਨ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਇਹ ਪੁੱਛਣ 'ਤੇ ਕਿ ਇੰਨੇ ਵੱਡੇ ਸੰਮੇਲਨ 'ਚ ਪ੍ਰਧਾਨ ਮੰਤਰੀ ਨੂੰ ਨਾ ਬੁਲਾਉਣਾ ਕੀ ਠੀਕ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜੋ ਕਰ ਰਹੇ ਹਾਂ ਠੀਕ ਕਰ ਰਹੇ ਹਾਂ। ਇਹ ਕਾਂਗਰਸ ਦਾ ਸੰਮੇਲਨ ਹੈ। ਸਰਕਾਰ ਦਾ ਕੋਈ ਇਸ 'ਚ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸੈਲਾਨੀ ਪ੍ਰਧਾਨ ਮੰਤਰੀ ਹਨ ਅਤੇ ਉਹ ਇਸ ਦੌਰਾਨ 10 ਦਿਨ ਦੀ ਵਿਦੇਸ਼ ਯਾਤਰਾ 'ਤੇ ਹਨ।
ਕਲ ਸਾਈਕਲ ਨਸੀਬ ਨਹੀਂ, ਅੱਜ ਮਹਿੰਗੀਆਂ ਕਾਰਾਂ 'ਚ ਚੱਲ ਰਹੇ ਨੇਤਾਜੀ
NEXT STORY