ਹਰਿਆਣਾ- ਭਰਾ ਨੇ ਆਪਣੀ ਸਕੀ ਭੈਣ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਭੈਣ ਪਰਿਵਾਰ ਦੀ ਇੱਜ਼ਤ ਕਾਰਨ ਚੁੱਪ ਰਹੀ। ਤਿੰਨ ਮਹੀਨੇ ਬਾਅਦ ਜਦੋਂ ਭਰਾ ਨੇ ਮੁੜ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਰਿਵਾਰ ਵਾਲਿਆਂ ਨੂੰ ਆਪਣੀ ਹੱਡ-ਬੀਤੀ ਦੱਸੀ।
ਘਟਨਾ ਹਰਿਆਣਾ ਦੇ ਬਹਾਦੁਰਗੜ੍ਹ ਖੇਤਰ ਦੇ ਇਕ ਪਿੰਡ ਦੀ ਹੈ। ਦੋਸ਼ੀ ਭਰਾ ਹੁਣ ਜੇਲ 'ਚ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਪਰਿਵਾਰ ਦੋ ਹੋਰ ਮੈਂਬਰ ਕੰਮ ਤੋਂ ਬਾਹਰ ਗਏ ਸਨ। ਉਹ ਆਪਣੇ ਵੱਡੇ ਭਰਾ ਨਾਲ ਘਰ 'ਚ ਇਕੱਲੀ ਸੀ। ਭਰਾ ਨੇ ਉਸ ਨਾਲ ਗਲਤ ਕੰਮ ਕੀਤਾ। ਉਸ ਨੇ ਪਰਿਵਾਰ ਦੀ ਇੱਜ਼ਤ ਲਈ ਆਪਣੇ ਨਾਲ ਹੋਈ ਵਾਰਦਾਤ ਕਿਸੇ ਨੂੰ ਨਹੀਂ ਦੱਸੀ। ਪੁਲਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦੋਸ਼ੀ ਭਰਾ ਨੇ ਇਕ ਵਾਰ ਫਿਰ ਤੋਂ ਆਪਣੀ ਭੈਣ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਹਿੰਮਤ ਕਰਕੇ ਆਪਣੇ ਮਾਤਾ-ਪਿਤਾ ਨੂੰ ਹੱਡ-ਬੀਤੀ ਦੱਸੀ।
ਪਰਿਵਾਰ ਨੇ ਖੁਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਸ਼ੀ ਭਰਾ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੈਡੀਕਲ ਰਿਪੋਰਟ 'ਚ ਲੜਕੀ ਨਾਲ ਰੇਪ ਦੀ ਪੁਸ਼ਟੀ ਹੋਈ ਹੈ। ਦੋਸ਼ੀ ਦੀ ਉਮਰ 20 ਸਾਲ ਅਤੇ ਪੀੜਤਾ ਦੀ ਉਮਰ ਕਰੀਬ 16 ਸਾਲ ਹੈ। ਦੋਸ਼ੀ ਨੂੰ ਸੋਮਵਾਰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਦੀ ਉਸ ਨੂੰ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ।
ਔਲਾਦ ਨਾ ਹੋਣ ਤੋਂ ਦੁਖੀ ਔਰਤ ਨੇ ਜ਼ਹਿਰ ਖਾਣ ਤੋਂ ਬਾਅਦ ਖੁਦ ਨੂੰ ਲਗਾਈ ਅੱਗ
NEXT STORY