ਇੰਦੌਰ- ਵਿਆਹ ਤੋਂ ਬਾਅਦ ਬੱਚਾ ਨਾ ਹੋਣ ਕਾਰਨ 25 ਸਾਲਾ ਔਰਤ ਨੇ ਕਥਿਤ ਤੌਰ ’ਤੇ ਜ਼ਹਿਰ ਖਾਣ ਤੋਂ ਬਾਅਦ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ। ਐਡੀਸ਼ਨਲ ਪੁਲਸ ਕਮਿਸ਼ਨਰ ਆਦਿੱਤਿਯ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਕੀਮ ਨੰਬਰ 71 ਦੀ ਰਹਿਣ ਵਾਲੀ ਸੁਸ਼ੀਲ ਭਾਟੀਆ (25) ਨੇ ਐਤਵਾਰ ਦੀ ਰਾਤ ਆਪਣੇ ਘਰ ’ਚ ਕਥਿਤ ਤੌਰ ’ਤੇ ਜ਼ਹਿਰ ਖਾਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਘਟਨਾ ਦੇ ਸਮੇਂ ਉਹ ਘਰ ’ਚ ਇੱਕਲੀ ਸੀ।
ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ’ਚ ਸਿਰ ’ਤੇ ਡੂੰਘੀ ਸੱਟ, ਜ਼ਹਿਰ ਅਤੇ ਅੱਗ ਨਾਲ ਝੁਲਸਣ ਨਾਲ ਔਰਤ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਇਸ ਤੋਂ ਇਲਾਵਾ ਪੁਲਸ ਨੂੰ ਇਕ ਡਾਇਰੀ ਮਿਲੀ ਹੈ, ਜਿਸ ’ਚ ਮ੍ਰਿਤਕਾ ਨੇ ਖੁਦਕੁਸ਼ੀ ਕਰਨ ਦਾ ਕਾਰਨ ਉਸ ਦਾ ਗਰਭਵਤੀ ਨਾ ਹੋਣਾ ਲਿਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਪਤੀ ਮਹੂ ਜਨਪਦ ਪੰਚਾਇਤ ’ਚ ਸਿਵਲ ਇੰਜੀਨੀਅਰ ਹੈ। ਦੋਹਾਂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਪੁਲਸ ਮਾਮਲਾ ਦਰਜ ਕਰ ਕੇ ਪੂਰੀ ਜਾਂਚ ਕਰ ਰਹੀ ਹੈ।
ਬਲਾਤਕਾਰ ਮਾਮਲਾ : ਰਾਜਸਥਾਨ 'ਚ 'ਲਾਪਤਾ' ਹੋਏ ਮੰਤਰੀ ਨਿਹਾਲਚੰਦ ਦਿੱਲੀ 'ਚ ਦਿਖੇ
NEXT STORY