ਇਸਾਲਾਮਾਬਾਦ— ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਭਾਰਤ ਦੇ ਇਕ ਹਾਦਸੇ ਨੂੰ ਦੰਗੇ ਦਾ ਰੂਪ ਦੇ ਕੇ ਪਾਕਿਸਤਾਨੀ ਚੈਨਲਾਂ 'ਤੇ ਪੇਸ਼ ਕਰ ਰਿਹਾ ਹੈ। 2006 ਵਿਚ ਗੋਰਖਪੁਰ ਰੇਲਵੇ ਸਟੇਸ਼ਨ 'ਤੇ ਖੜ੍ਹੀ ਅਵਧ ਐਕਸਪ੍ਰੈੱਸ ਦੇ ਏ. ਸੀ. ਕੋਚ ਵਿਚ ਅੱਗ ਲੱਗ ਗਈ ਸੀ। ਇਸ ਅੱਗ ਦੇ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਸੀ ਪਰ ਪਾਕਿਸਤਾਨੀ ਚੈਨਲਾਂ 'ਤੇ ਇਹ ਵੀਡੀਓ ਇਕ ਵਿਸ਼ੇਸ਼ ਭਾਈਚਾਰੇ ਦੇ ਖਿਲਾਫ ਅੱਤਿਆਚਾਰਾਂ ਦੇ ਰੂਪ ਵਿਚ ਦਿਖਾਈ ਗਈ ਤੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਗੱਲ ਦੀ ਜਾਂਚ ਕਰਨ ਲਈ ਸੀਬੀਸੀਆਈਡੀ ਦੀ ਟੀਮ ਮੰਗਲਵਾਰ ਨੂੰ ਗੋਰਖਪੁਰ ਰੇਲਵੇ ਸਟੇਸ਼ਨ 'ਤੇ ਪਹੁੰਚੀ। ਸਦਰ ਸੰਸਦ ਮੈਂਬਰ ਮਹੰਤ ਆਦਿੱਤਿਆਨਾਥ ਨੇ ਇਸ ਘਟਨਾ ਦੀ ਸ਼ਿਕਾਇਤ ਸਰਕਾਰ ਨੂੰ ਕੀਤੀ ਸੀ। ਮਹੰਤ ਆਦਿੱਤਿਆਨਾਥ ਨੇ ਸ਼ਿਕਾਇਤ ਕੀਤੀ ਸੀ ਕਿ ਟ੍ਰੇਨ ਵਿਚ ਅੱਗ ਲੱਗਣ ਦੀ ਘਟਨਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਦੰਗਾ ਭੜਕਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। 8 ਸਾਲਾਂ ਤੋਂ ਇਸ ਘਟਨਾ ਦੀ ਜਾਂਚ ਚੱਲ ਰਹੀ ਹੈ, ਜਿਸ ਦੇ ਛੇਤੀ ਹੀ ਪੂਰੀ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਮਹੰਤ ਆਦਿੱਤਿਆਨਾਥ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਨੇ ਜੇਕਰ ਛੇਤੀ ਹੀ ਇਸ ਸਾਜ਼ਿਸ਼ ਦਾ ਪਰਦਾਫਾਸ਼ ਨਹੀਂ ਕੀਤਾ ਤਾਂ ਉਹ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਕਰਨਗੇ।
ਦੱਖਣੀ ਕੋਰੀਆ ਦੇ ਸਮੁੰਦਰੀ ਜਹਾਜ਼ ਦੇ ਕੈਪਟਨ ਨੂੰ 36 ਸਾਲ ਕੈਦ
NEXT STORY