ਸਿਓਲ— ਦੱਖਣੀ ਕੋਰੀਆ ਦੀ ਇਕ ਅਦਾਲਤ ਨੇ ਇਕ ਸਮੁੰਦਰੀ ਜਹਾਜ਼ ਦੇ ਡੁੱਬਣ ਦੇ ਮਾਮਲੇ 'ਚ ਜਹਾਜ਼ ਦੇ ਕੈਪਟਨ ਨੂੰ 36 ਸਾਲ ਦੀ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਕੈਪਟਨ ਨੇ ਆਪਣੇ ਫਰਜ਼ ਨਿਭਾਉਣ 'ਚ ਲਾਪ੍ਰਵਾਹੀ ਵਰਤੀ ਅਤੇ ਐਮਰਜੈਂਸੀ ਵੇਲੇ ਜਹਾਜ਼ ਨੂੰ ਛੱਡ ਕੇ ਭੱਜ ਗਿਆ। ਅਪ੍ਰੈਲ 'ਚ ਹੋਏ ਇਸ ਹਾਦਸੇ 'ਚ 300 ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਦੱਖਣੀ ਕੋਰੀਆ 'ਚ ਗੁਆਂਗਝੂ ਜ਼ਿਲਾ ਅਦਾਲਤ ਦੇ ਹਵਾਲੇ ਨਾਲ ਯੋਨਹਾਪ ਖਬਰ ਏਜੰਸੀ ਅਤੇ ਦੱਖਣੀ ਕੋਰੀਆਈ ਮੀਡੀਆ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਹਾਜ਼ ਦੇ ਮੁੱਖ ਇੰਜੀਨੀਅਰ ਨੂੰ 30 ਸਾਲ ਅਤੇ ਚਾਲਕ ਟੀਮ ਦੇ ਹੋਰ ਮੈਂਬਰਾਂ ਨੂੰ 20-20 ਸਾਲ ਤਕ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਆਸਟ੍ਰੇਲੀਆ ਭਾਰਤ ਨੂੰ ਯੂਰੇਨੀਅਮ ਦੇਣ ਲਈ ਤਿਆਰ
NEXT STORY