ਜੰਮੂ- ਪਾਕਿਸਤਾਨ ਰੇਂਜਰਸ ਨੇ ਜੰਮੂ ਅਤੇ ਕਸ਼ਮੀਰ ਦੇ ਸਾਂਬਾ ਅਤੇ ਜੰਮੂ ਜ਼ਿਲ੍ਹਿਆਂ 'ਚ ਕੌਮਾਂਤਰੀ ਸਰੱਹਦ 'ਤੇ ਸਥਿਤ ਭਾਰਤੀ ਚੌਕੀਆਂ 'ਤੇ ਰਾਤ ਭਰ ਗੋਲੀਬਾਰੀ ਕੀਤੀ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਨਾਲ ਹਾਲਾਂਕਿ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ। ਇਸ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਰੇਂਜਰਸ ਕੌਮਾਂਤਰੀ ਸਰੱਹਦ 'ਤੇ ਸਥਿਤ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ 'ਚ ਸੀਮਾ ਸੁਰੱਖਿਆ ਫੋਰਸ(ਬੀ.ਐਸ.ਐਫ) ਦੀਆਂ ਚੌਕੀਆਂ 'ਤੇ ਰਾਤ ਨੂੰ ਗੋਲੀਬਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬੀ.ਐਸ.ਐਫ ਨੇ ਪਾਕਿਸਤਾਨ ਦੀ ਗੋਲੀਬਾਰੀ 'ਤੇ ਜਵਾਬੀ ਕਰਵਾਈ ਨਹੀਂ ਕੀਤੀ। ਉਨ੍ਹਾਂ ਨੇ ਜੰਮੂ ਜ਼ਿਲ੍ਹੇ 'ਚ ਬੀ.ਐਸ.ਐਫ ਦੇ ਮਕਵਾਲ ਸੈਕਟਰ 'ਚ ਵੀ ਰਾਤ ਨੂੰ ਗੋਲੀਬਾਰੀ ਕੀਤੀ।
ਜਲਦ ਹੀ ਸਸਤੇ ਹੋਣਗੇ ਤੁਹਾਡੀਆਂ ਕਾਰਾਂ ਦੇ ਟਾਇਰ!
NEXT STORY