ਕੋਚੀ— ਮਹਿੰਗੀਆਂ ਕਾਰਾਂ ਖਰੀਦਣ ਤੇ ਤਾਂ ਬੰਦਾ ਇਕ ਵਾਰ ਖਰਚ ਕਰ ਦਿੰਦਾ ਹੈ ਪਰ ਬਾਅਦ ਵਿਚ ਉਸ ਦੀ ਮੁਰੰਮਤ ਅਤੇ ਉਸ ਨੂੰ ਸੰਵਾਰਨ ਵਿਚ ਵੀ ਕਾਫੀ ਪੈਸਾ ਖਰਚ ਕਰਨਾ ਪੈਂਦਾ ਹੈ। ਖਾਸ ਤੌਰ 'ਤੇ ਕਾਰਾਂ ਅਤੇ ਵਾਹਨਾਂ ਦੇ ਟਾਇਰ ਛੇਤੀ ਖਰਾਬ ਹੋ ਜਾਂਦੇ ਹਨ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੀ ਮੁਰੰਮਤ ਕਰਨੀ ਪੈਂਦੀ ਹੈ ਜਾਂ ਉਨ੍ਹਾਂ ਨੂੰ ਬਦਲਣਾ ਪੈਂਦਾ ਹੈ ਪਰ ਹੁਣ ਛੇਤੀ ਹੀ ਤੁਸੀਂ ਇਨ੍ਹਾਂ ਟਾਇਰਾਂ 'ਤੇ ਆਉਣ ਵਾਲੇ ਖਰਚੇ ਦਾ ਭਾਰ ਥੋੜ੍ਹਾ ਘਟਣ ਵਾਲਾ ਹੈ। ਸਾਲ 2009 ਤੋਂ ਬਾਅਦ ਪਹਿਲੀ ਵਾਰ ਕੁਦਰਤੀ ਰਬੜ ਦੀ ਕੀਮਤ 120 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਆਈ ਹੈ।
ਭਾਰਤੀ ਦਰਾਮਦਗਾਰ ਮਲੇਸ਼ੀਆਈ ਰਬੜ ਦੀ ਦਰਾਮਦ ਨੂੰ ਸਭ ਤੋਂ ਜ਼ਿਆਦਾ ਤਰਜ਼ੀਹ ਦਿੰਦੇ ਹਨ ਤੇ ਮਲੇਸ਼ੀਆਈ ਰਬੜ ਦੀ ਕੀਮਤ ਘੱਟ ਕੇ 95 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਅੱਜ ਬੈਂਚਮਾਰਕ ਗ੍ਰੇਡ ਆਰ. ਐੱਸ. ਐੱਸ.-4 ਦੀ ਕੀਮਤ ਘੱਟ ਕੇ 118 ਰੁਪਏ ਕਿਲੋਗ੍ਰਾਮ ਹੋ ਗਈ ਹੈ, ਜੋ ਕਿ ਨਵੰਬਰ 2009 ਦੇ ਬਾਅਦ ਤੋਂ ਸਭ ਤੋਂ ਘੱਟ ਹੈ। ਇਸ ਤਰ੍ਹਾਂ ਸੜਕਾਂ 'ਤੇ ਵਾਹਨ ਦੌੜਾਉਣ ਵਾਲਿਆਂ ਨੂੰ ਘੱਟ ਤੋਂ ਘੱਟ ਟਾਇਰਾਂ 'ਤੇ ਆਉਣ ਵਾਲੇ ਖਰਚੇ ਤੋਂ ਰਾਹਤ ਮਿਲੇਗੀ।
'ਅਯੋਧਿਆ ਦੀ ਰਾਜਕੁਮਾਰੀ' ਬਣੀ ਸੀ ਕੋਰੀਆ ਦੀ ਰਾਣੀ!
NEXT STORY