ਮੁੰਬਈ- ਕਰਿਸ਼ਮਾ ਕਪੂਰ ਤੇ ਉਸ ਦੇ ਪਤੀ ਸੰਜੇ ਕਪੂਰ ਵਿਚਾਲੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸੁਲਾਹ ਨਹੀਂ ਹੋਈ ਤੇ ਉਨ੍ਹਾਂ ਦੋਵਾਂ ਨੇ ਆਖਿਰਕਾਰ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਫਿਲਹਾਲ ਤਲਾਕ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਸਮੇਂ ਸੰਜੇ ਦਾ ਪ੍ਰਿਆ ਸਚਦੇਵ ਨਾਲ ਰੋਮਾਂਸ ਚੱਲ ਰਿਹਾ ਹੈ, ਜਿਸ ਦਾ ਵਿਆਹ ਵਿਕਰਮ ਚਟਵਾਲ ਨਾਲ ਹੋਇਆ ਸੀ।
ਸੂਤਰਾਂ ਮੁਤਾਬਕ ਕਰਿਸ਼ਮਾ ਵੀ ਕਿਤੇ ਦਿਲ ਲਗਾ ਬੈਠੀ ਹੈ। ਫਾਰਮਾਸੂਟੀਕਲ ਕੰਪਨੀ ਦੇ ਸੀ. ਈ. ਓ. ਸੰਦੀਪ ਤੋਸ਼ਨੀਵਾਲ ਨਾਲ ਉਸ ਦੀਆਂ ਨਜ਼ਦੀਕੀਆਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਸੰਦੀਪ ਵੀ ਵਿਆਹੁਤਾ ਹੈ। ਉਸ ਦੀ ਅੱਟ ਤੇ ਪੰਜ ਸਾਲ ਦੀ ਉਮਰ ਦੀਆਂ ਦੋ ਬੇਟੀਆਂ ਹਨ।
ਹਾਲਾਂਕਿ ਸੰਦੀਪ ਤੇ ਉਸ ਦੀ ਪਤਨੀ ਆਸ਼ਰਿਤਾ ਵਿਚਾਲੇ ਰਿਸ਼ਤਾ ਕੁਝ ਠੀਕ ਨਹੀਂ ਹੈ ਤੇ ਦੋਵਾਂ ਦੇ ਰਿਸ਼ਤਾ ਵੀ ਤਲਾਕ ਤਕ ਪਹੁੰਚ ਚੁੱਕਾ ਹੈ ਪਰ ਆਸ਼ਰਿਤਾ ਨੇ ਤਲਾਕ ਦੇ ਕਾਗਜ਼ਾਂ 'ਤੇ ਸਾਈਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ, ਜਿਸ ਕਾਰਨ ਤਲਾਕ ਦੀ ਪ੍ਰਕਿਰਿਆ ਵਿਚ ਦੇਰੀ ਹੋ ਰਹੀ ਹੈ। ਸੰਦੀਪ ਇਹ ਚਾਹੁੰਦੇ ਹਨ ਕਿ ਆਸ਼ਰਿਤਾ ਨਾਲ ਛੇਤੀ ਹੀ ਉਸ ਦਾ ਤਲਾਕ ਹੋ ਜਾਵੇ ਤਾਂ ਕਿ ਉਹ ਤੇ ਕਰਿਸ਼ਮਾ ਦੋਵੇਂ ਵਿਆਹ ਕਰਵਾਉਣ ਸਕਣ। ਪਰ ਚੱਲ ਰਹੇ ਹਾਲਾਤ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਕਰਿਸ਼ਮਾ ਨੂੰ ਅਜੇ ਦੂਜਾ ਵਿਆਹ ਕਰਵਾਉਣ ਵਿਚ ਕੁਝ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਇਨ੍ਹਾਂ ਸੁਪਰਹਿੱਟ ਫਿਲਮਾਂ 'ਚ ਵੀ ਹੋਈਆਂ ਸਨ ਗਲਤੀਆਂ (ਦੇਖੋ ਤਸਵੀਰਾਂ)
NEXT STORY