ਮੁੰਬਈ— ਬਾਲੀਵੁੱਡ 'ਚ ਹਰ ਤਰ੍ਹਾਂ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ। ਇਨ੍ਹਾਂ ਫਿਲਮਾਂ 'ਚੋਂ ਕਈ ਫਿਲਮਾਂ ਤਾਂ ਬਾਕਸ ਆਫਿਸ 'ਤੇ ਬਹੁਤ ਹੀ ਵਧੀਆ ਕਮਾਈ ਕਰਕੇ ਸੁਪਰਹਿੱਟ ਹੋ ਜਾਂਦੀਆਂ ਹਨ ਅਤੇ ਕਈ ਬਹੁਤ ਹੀ ਘੱਟ ਕਮਾਈ ਕਰਕੇ ਅਸਫਲ ਹੋ ਜਾਂÎਦੀਆਂ ਹਨ। ਬਾਲੀਵੁੱਡ ਫਿਲਮਾਂ ਗਲਤੀਆਂ ਦਾ ਸ਼ਿਕਾਰ ਵੀ ਹੋ ਜਾਂਦੀਆਂ ਹਨ। ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ ਵੀ ਆਪਣੇ ਆਪ ਨੂੰ ਗਲਤੀਆਂ ਦਾ ਸ਼ਿਕਾਰ ਹੋਣ ਤੋਂ ਨਹੀਂ ਬਚਾ ਸਕੀਆਂ ਸਨ। ਅੱਜ ਅਸੀਂ ਤੁਹਾਡੇ ਸਾਹਮਣੇ ਕੁਝ ਅਜਿਹੀਆਂ ਹੀ ਫਿਲਮਾਂ ਲੈ ਕੇ ਆਏ ਹਾਂ ਜੋ ਸੁਪਰਹਿੱਟ ਹੋਣ ਦੇ ਬਾਵਜੂਦ ਵੀ ਗਲਤੀਆਂ ਦਾ ਸ਼ਿਕਾਰ ਹੋਈਆਂ ਹਨ।
ਕ੍ਰਿਸ਼ 3— ਇਸ ਫਿਲਮ ਦੇ ਗਾਣੇ 'ਰਘੁਪਤੀ ਰਾਘਵ' 'ਚ ਰਿਤਿਕ ਰੌਸ਼ਨ ਆਪਣੇ ਗਾਣੇ 'ਚ ਕਈ ਹਿੱਸਿਆਂ 'ਚ ਅੱਧੀ ਬਾਂਹ ਅਤੇ ਪੂਰੀ ਬਾਂਹ ਵਾਲੀ ਸ਼ਰਟ ਪਹਿਨੇ ਦਿÎਖਾਈ ਦਿੱਤੇ ਸਨ। ਹਾਲਾਂਕਿ ਇਕ ਫਿਲਮ ਬਾਕਸ ਆਫਿਸ 'ਤੇ ਬਹੁਤ ਹੀ ਹਿੱਟ ਰਹੀ ਸੀ।
ਕਵੀਨ- ਫਿਲਮ ਕਵੀਨ 'ਚ ਜਦੋਂ ਕੰਗਨਾ ਰਣਾਵਤ ਦਿੱਲੀ ਤੋਂ ਜਿਸ ਹਵਾਈ ਜਹਾਜ਼ 'ਚ ਚੜਦੀ ਹੈ ਉਹ ਏਅਰਬਸ ਏ 320 ਸੀ ਪਰ ਫਿਲਮ ਦੇ ਕਈ ਦ੍ਰਿਸ਼ਾਂ 'ਚ ਜਹਾਜ਼ ਏਅਰਬਸ ਏ 320 ਤੋਂ ਏਅਰਬਸ ਏ 330 ਅਤੇ ਏਅਰਬਸ ਏ 380 ਦਿਖਾਇਆ ਗਿਆ ਹੈ।
ਰੇਸ- ਫਿਲਮ ਰੇਸ ਨੂੰ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਦਿਖਾਈ ਦੇਵੇਗਾ ਕਿ ਫਿਲਮ 'ਚ ਮਰਸੀਡੀਜ਼ ਅਤੇ ਬੀ. ਡਬਲਿਊ ਐੱਮ. ਗੱਡੀਆਂ ਦੇ ਮਾਡਲ ਲਗਾਤਾਰ ਬਦਲਦੇ ਰਹਿੰਦੇ ਹਨ।
ਚੇਨਈ ਐਕਸਪ੍ਰੈਸ- ਇਸ ਫਿਲਮ 'ਚ ਸ਼ਾਹਰੁਖ ਅਤੇ ਦੀਪਿਕਾ ਪਾਦੁਕੋਣ ਚੇਨਈ ਐਕਸਪ੍ਰੈਸ ਦੀ ਸਲੀਪਰ ਕਲਾਸ ਡੱਬੇ 'ਚ ਚੜਦੇ ਹਨ ਪਰ ਉਤਰਦੇ ਜਨਰਲ ਡੱਬੇ 'ਚੋਂ ਹਨ। ਜਦੋਂ ਕਿ ਫਿਲਮ 'ਚ ਕਿਤੇ ਵੀ ਡੱਬੇ ਨੂੰ ਬਦਲਦੇ ਹੋਏ ਨਹੀਂ ਦਿਖਾਇਆ ਗਿਆ ਹੈ।
ਧੂਮ 3- ਇਸ ਫਿਲਮ ਦੇ ਇਕ ਸੀਨ 'ਚ ਪੁਲਸ ਆਮਿਰ ਖਾਨ ਦੇ ਪਿੱਛੇ ਪਈ ਹੁੰਦੀ ਹੈ। ਉਸ ਸਮੇਂ ਆਮਿਰ ਖਾਨ ਇਕ ਰੱਸੀ ਦੇ ਉਪਰੋਂ ਬਾਈਕ ਚਲਾਉਂਦੇ ਹੋਏ ਨਜ਼ਰ ਆਉਂਦੇ ਹਨ। ਜੇਕਰ ਤੁਸੀਂ ਧਿਆਨ ਨਾਲ ਦੇਖੋ ਤਾਂ ਬਾਈਕ ਦੇ ਟਾਇਰਜ਼ 'ਚ ਹਵਾ ਨਹੀਂ ਦਿਖਦੀ ਪਰ ਜਿਵੇਂ ਹੀ ਬਾਈਕ ਜ਼ਮੀਨ 'ਤੇ ਚਲਦੀ ਹੈ ਟਾਇਰਜ਼ 'ਚ ਹਵਾ ਆ ਜਾਂਦੀ ਹੈ।
ਭਾਗ ਮਿਲਖਾ ਭਾਗ- ਇਸ ਫਿਲਮ ਦੀ ਕਹਾਣੀ 50 ਦੇ ਦਹਾਕੇ ਨੇੜੇ ਦੀ ਹੈ। ਫਰਹਾਨ ਅਖਤਰ, ਸੋਨਮ ਕਪੂਰ ਨੂੰ ਇੰਪ੍ਰੈਸ ਕਰਨ ਲਈ 'ਨੰਨ੍ਹਾ ਮੁੰਨਾ' ਗਾਣਾ ਗਾਉਂਦੇ ਹਨ ਪਰ ਇਹ ਗਾਣਾ ਫਿਲਮ 'ਸਨ ਆਫ ਇੰਡੀਆ' ਦਾ ਹੈ ਜੋ ਕਿ 1962 'ਚ ਰਿਲੀਜ਼ ਹੋਈ ਸੀ।
ਕਭੀ ਖੁਸ਼ੀ ਕਭੀ ਗਮ- ਇਸ ਫਿਲਮ ਦੇ ਗਾਣੇ 'ਯੂ ਆਰ ਮਾਈ ਸੋਨੀਆ' 'ਚ ਕਰੀਨਾ ਕਪੂਰ ਪੈਰਾਂ 'ਚ ਵੱਖ-ਵੱਖ ਸੈਂਡਲ ਪਹਿਨੇ ਦਿਖਾਏ ਦਿੰਦੀ ਹੈ।
ਦਿਲ ਵਾਲੇ ਦੁਲਹਨੀਆ ਲੇ ਜਾਏਗੇ- ਇਸ ਫਿਲਮ ਦੇ ਗਾਣੇ 'ਤੁਝੇ ਦੇਖਾ ਤੋ ਯੇ ਜਾਨਾ ਸਨਮ' 'ਚ ਕਾਜੋਲ ਹਰੀ ਘਾਹ ਵਿਚਾਲੇ ਖੜੀ ਦਿਖਾਈ ਜਾਂਦੀ ਹੈ ਪਰ ਜਦੋਂ ਉਹ ਸ਼ਾਹਰੁਖ ਵਲ ਦੌੜ ਕੇ ਆਉਂਦੀ ਹੈ ਤਾਂ ਅਚਾਨਕ ਉਹ ਹਰੀ ਘਾਹ ਸਰੋਂ ਦੇ ਖੇਤ 'ਚ ਤਬਦੀਲ ਹੋ ਜਾਂਦੀ ਹੈ। ਹੁਣ ਇਸ ਨੂੰ ਤਸੀਂ ਦੇਖ ਕੇ ਕਹੋਗੇ ਕਿ ਪਿਆਪ ਦਾ ਅਸਰ ਹੈ ਜਾਂ ਫਿਲਮ 'ਚ ਕੀਤੀ ਗਈ ਗਲਤੀ ਹੈ।
ਬਹੁਤ ਹੀ ਨੇਕ ਇਨਸਾਨ ਸਨ ਰਵੀ ਚੋਪੜਾ: ਅਮਿਤਾਭ ਬੱਚਨ
NEXT STORY