ਫਰੀਦਾਬਾਦ- ਹਰਿਆਣਾ ਦੇ ਜ਼ਿਲਾ ਫਰੀਦਾਬਾਦ 'ਚ ਗੁਆਂਢੀ ਨੌਜਵਾਨ ਵਲੋਂ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ 'ਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਬੁਲਾਰੇ ਮੁਤਾਬਕ 17 ਸਾਲ ਨਾਬਾਲਗ ਲੜਕੀ ਨੇ ਸ਼ਿਕਾਇਤ ਦਿੱਤੀ ਹੈ ਕਿ ਸ਼ੁੱਕਰਵਾਰ ਨੂੰ ਆਪਣੇ ਪਿਤਾ ਦੀ ਗੈਰੀ ਹਾਜ਼ਰੀ 'ਚ ਉਹ ਦੁਕਾਨ 'ਤੇ ਬੈਠੀ ਸੀ, ਉਸ ਦੌਰਾਨ ਉਸ ਦੇ ਗੁਆਂਢ 'ਚ ਰਹਿਣ ਵਾਲਾ ਯੋਗੇਸ਼ ਨਾਮੀ ਲੜਕਾ ਆਇਆ ਅਤੇ ਉਸ ਨੂੰ ਜ਼ਬਰਦਸਤੀ ਦੁਕਾਨ ਦੇ ਅੰਦਰ ਲੈ ਗਿਆ ਅਤੇ ਉਥੇ ਉਸ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਦੱਸਿਆ ਕਿ ਉਸ ਦੇ ਰੌਲਾ ਪਾਉਣ 'ਤੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੂੰ ਦੇਖ ਕੇ ਯੋਗੇਸ਼ ਭੱਜ ਗਿਆ। ਪੁਲਸ ਨੇ ਦੋਸ਼ੀ ਦੇ ਖਿਲਾਫ ਧਾਰਾ, 376, 511 ਅਤੇ 452 ਦੇ ਅਧੀਨ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਸ ਤਰ੍ਹਾਂ ਦਾ ਹੋਵੇਗਾ ਭਵਿੱਖ 'ਚ ਆਉਣ ਵਾਲਾ ਆਈਫੋਨ 8 (ਦੇਖੋ ਤਸਵੀਰਾਂ)
NEXT STORY