ਨਵੀਂ ਦਿੱਲੀ- ਐਪਲ ਦਾ ਆਈਫੋਨ 6 ਅਤੇ ਆਈਫੋਨ 6 ਪਲਸ ਜਿਨ੍ਹਾਂ ਨੇ ਵਿਕਰੀ 'ਚ ਨਵੇਂ ਰਿਕਾਰਡ ਕਾਇਮ ਕੀਤੇ ਅਤੇ ਵੱਡੇ ਸਕਰੀਨ ਸਾਈਜ਼ ਦੇ ਨਾਲ ਕਈਆਂ ਦੇ ਦਿਲਾਂ ਦੀ ਪਸੰਦ ਵੀ ਬਣੇ, ਪਰ ਕੀ ਤੁਸੀਂ ਸੋਚਿਆ ਹੈ ਕਿ ਭਵਿੱਖ 'ਚ ਆਈਫੋਨ ਕਿਸ ਤਰ੍ਹਾਂ ਦਾ ਹੋਵੇਗਾ। ਅਸੀਂ ਆਈਫੋਨ 7 ਨਹੀਂ ਸਗੋਂ ਆਈਫੋਨ 8 ਦੇ ਬਾਰੇ 'ਚ ਗੱਲ ਕਰ ਰਹੇ ਹਾਂ। ਨਵੇਂ ਕਾਂਸੈਪਟ ਡਿਜ਼ਾਈਨ ਨੂੰ ਭਵਿੱਖ ਦੇ ਆਈਫੋਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਭੁੱਲ ਜਾਓ ਅਗਲੇ ਸਾਲ ਲਾਂਚ ਹੋਣ ਵਾਲਾ ਆਈਫੋਨ 6ਐਸ ਜਾਂ ਫਿਰ 2016 'ਚ ਆਉਣ ਵਾਲੇ ਆਈਫੋਨ 7 ਦੇ ਬਾਰੇ 'ਚ। ਗ੍ਰਾਫਿਕਸ ਡਿਜ਼ਾਈਨਰ ਸਟੀਲ ਡ੍ਰੇਕ ਨੇ ਆਈਫੋਨ 8 ਲਈ ਦੇਖੇ ਗਏ ਆਪਣੇ ਨਜ਼ਰੀਏ ਨੂੰ ਰੱਖਿਆ ਹੈ। ਐਪਲ ਦੇ ਅਸਲੀਅਤ ਆਈਫੋਨ 8 ਨੂੰ ਡ੍ਰੇਕ ਦੀ ਨਜ਼ਰ ਨਾਲ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ। ਕਾਂਸੈਪਟ ਫੋਨ ਦੇ ਤੌਰ 'ਤੇ ਇਕ ਹੀ ਕੱਚ ਦੇ ਟੁੱਕੜੇ ਨਾਲ ਆਈਫੋਨ ਦਾ ਅਗਲਾ ਅਤੇ ਪਿਛਲਾ ਹਿੱਸਾ ਬਣਾਇਆ ਗਿਆ ਹੈ ਅਤੇ ਆਈਫੋਨ ਨੂੰ ਉਪਰ ਤੋਂ ਹੱਲਕਾ ਜਿਆ ਰਾਊਂਡ ਆਕਾਰ ਦਿੱਤਾ ਗਿਆ ਹੈ, ਜੋ ਦੇਖਣ 'ਚ ਬੇਹਦ ਆਕਰਸ਼ਕ ਲੱਗਦਾ ਹੈ। ਫੋਨ ਦੇ ਸਾਈਡ 'ਤੇ ਐਲੂਮੀਨਿਅਮ ਦੀ ਵਰਤੋਂ ਕੀਤੀ ਗਈ ਹੈ। ਕਿਸੀ ਵੀ ਫੋਨ ਦਾ ਇਸ ਤਰ੍ਹਾਂ ਦਾ ਡਿਜ਼ਾਈਨ ਪੂਰੀ ਤਰ੍ਹਾਂ ਨਾਲ 2014 'ਚ ਅਸਲੀਅਤ ਦੇ ਦਾਅਰੇ ਤੋਂ ਬਾਹਰ ਹੈ ਪਰ ਅਗੇਲ ਪੰਜ ਸਾਲਾਂ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਡਿਜ਼ਾਈਨ ਦੇਖਣ ਨੂੰ ਮਿਲ ਸਕਦੇ ਹਨ।
ਕਪਿਲ ਸ਼ਰਮਾ ਬਣੇ ਮੋਦੀ ਦੀ 'ਸਵੱਛ ਭਾਰਤ ਮੁਹਿੰਮ' ਦਾ ਹਿੱਸਾ(ਦੇਖੋ ਤਸਵੀਰਾਂ)
NEXT STORY