ਬੀਜਿੰਗ-ਚੀਨ ਦੀ ਰਾਜਧਾਨੀ ਬੀਜਿੰਗ ਕੋਲ ਇਕ ਹਸਪਤਾਲ 'ਚ ਵੀਰਵਾਰ ਨੂੰ ਛੇ ਨਰਸਾਂ ਸਮੇਤ ਸੱਤ ਲੋਕਾਂ ਦੀ ਚਾਕੂ ਮਾਰ ਕੇ ਹੱੱਤਿਆ ਕਰ ਦਿੱਤੀ। ਉਤਰੀ ਚੀਨ ਦੇ ਰਿਜਰਅ ਬੇਦਾਈਹੇ 'ਚ ਸਥਿਤ ਹਸਪਤਾਲ ਦੇ ਅੰਦਰ ਇਕ ਵਿਅਕਤੀ ਨੇ ਹਸਪਤਾਲ ਪ੍ਰਸ਼ਾਸਨ ਦੇ ਇਕ ਕਰਮਚਾਰੀ ਅਤੇ ਛੇ ਨਰਸਾਂ ਨੂੰ ਚਾਕੂ ਮਾਰ ਦਿੱਤਾ। ਇਸ ਹਮਲੇ 'ਚ ਇਕ ਨਰਸ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਪੁਲਸ ਨੇ ਸ਼ੱਕੀ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਚੀਨ 'ਚ ਹਮੇਸ਼ਾ ਸਿਹਤ ਕਰਮਚਾਰੀਆਂ 'ਤੇ ਹਮਲੇ ਹੁੰਦੇ ਰਹਿੰਦੇ ਹਨ। 2010 'ਚ ਸਿਹਤ ਕਰਮਚਾਰੀਆਂ 'ਤੇ ਹਮਲੇ ਦੇ 17 ਹਜ਼ਾਰ 243 ਮਾਮਲੇ ਦਰਜ ਕੀਤੇ ਗਏ ਸਨ।
ਕੈਂਸਰ ਹੋਣ 'ਤੇ ਵੀ ਨਹੀਂ ਛੱਡਿਆ ਗਰਲਫਰੈਂਡ ਦਾ ਸਾਥ, ਰਚਾਇਆ ਵਿਆਹ (ਦੇਖੋ ਤਸਵੀਰਾਂ)
NEXT STORY