ਬੀਜਿੰਗ— ਹਰ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਉਹ ਇਕ ਦਿਨ ਪਰੀਆਂ ਤੋਂ ਵੀ ਖੂਬਸੂਰਤ ਬਣ ਕੇ ਆਪਣੇ ਸੁਪਨਿਆਂ ਦੇ ਰਾਜਕੁਮਾਰ ਦੇ ਨਾਲ ਵਿਆਹ ਕਰਵਾਏ। ਚੀਨ ਦੇ ਹੇਨਾਨ ਸੂਬੇ ਦੇ ਡੇਂਗਜੂ ਦੀ ਰਹਿਣ ਵਾਲੀ 25 ਸਾਲਾ ਦੀ ਫੈਨ ਨੇ ਵੀ ਇਹ ਹੀ ਸੁਪਨਾ ਦੇਖਿਆ ਸੀ ਕਿ ਪਰ ਉਸ ਦਾ ਇਹ ਸੁਪਨਾ ਉਸ ਸਮੇਂ ਢਹਿ-ਢੇਰੀ ਹੋ ਗਿਆ, ਜਦੋਂ ਉਸ ਨੂੰ ਪਿਛਲੇ ਸਾਲ ਪਤਾ ਲੱਗਾ ਕਿ ਉਸ ਰੀੜ੍ਹ ਦੀ ਹੱਡੀ 'ਚ ਕੈਂਸਰ ਟਿਊਮਰ ਹੈ, ਜੋ ਕਿ ਆਪਣੀ ਆਖਰੀ ਸਟੇਜ 'ਤੇ ਹੈ। ਇਸ ਬਾਰੇ ਪਤਾ ਲੱਗਣ 'ਤੇ ਵੀ ਫੈਨ ਦੇ ਬੁਆਏਫਰੈਂਡ ਨੇ ਉਸ ਦਾ ਸਾਥ ਨਹੀਂ ਛੱਡਿਆ ਤੇ ਭਵਿੱਖ ਦੀ ਚਿੰਤਾ ਨਾ ਕਰਦੇ ਹੋਏ ਉਸ ਨਾਲ ਵਿਆਹ ਕਰਵਾ ਲਿਆ। ਫੈਨ ਹਸਪਤਾਲ ਵਿਚ ਦੁਲਹਨ ਵਾਂਗ ਸਜੀ। ਵਿਆਹ ਤੋਂ ਪਹਿਲਾਂ ਉਸ ਰੋਜ਼ਾਨਾ ਵਾਂਗ ਦਵਾਈ ਵੀ ਖੁਆਈ ਗਈ। ਬੁਆਏਫਰੈਂਡ ਤੋਂ ਫੈਨ ਦੇ ਪਤੀ ਬਣ ਚੁੱਕੇ ਯੂ ਹੇਨਿੰਗ ਦਾ ਕਹਿਣਾ ਹੈ ਕਿ ਉਹ ਪੂਰੀ ਜ਼ਿੰਦਗੀ ਫੈਨ ਦੇ ਨਾਲ ਬਿਤਾਉਣਾ ਚਾਹੁੰਦਾ ਹੈ ਅਤੇ ਇਹ ਪਿਆਰ ਉਨ੍ਹਾਂ ਨੂੰ ਮੁਸ਼ਕਿਲ ਦੀ ਘੜੀ ਨਾਲ ਲੜਨ ਦੀ ਹਿੰਮਤ ਦੇਵੇਗਾ। ਫੈਨ ਵੀ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਨਣਾ ਚਾਹੁੰਦੀ ਹੈ।
ਮੋਦੀ ਨੇ ਪਾਕਿਸਤਾਨ 'ਚ ਮਚਾਈ ਖਲਬਲੀ
NEXT STORY