ਲੁਧਿਆਣਾ : ਇਕ ਹਵਸ 'ਚ ਅੰਨ੍ਹੇ ਨੌਜਵਾਨ ਨੇ ਇਕ ਲੜਕੀ ਨੂੰ ਨਸ਼ੀਲੀ ਚਾਹ ਪਿਆ ਕੇ ਉਸ ਨਾਲ ਬਲਾਤਕਾਰ ਕੀਤਾ, ਇੰਨਾ ਹੀ ਨਹੀਂ ਉਸ ਦਰਿੰਦੇ ਦੀ ਭੁੱਖ ਇਥੇ ਹੀ ਨਹੀਂ ਮਿਟੀ ਬਲਾਤਕਾਰ ਪਿੱਛੋਂ ਉਸ ਨੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ। ਜਿਸ ਦੇ ਆਧਾਰ ਉਸ ਦਰਿੰਦੇ ਨੇ ਲੜਕੀ ਤੋਂ 6 ਲੱਖ ਰੁਪਏ ਠੱਗ ਲਏ। ਮਿਲੀ ਜਾਣਕਾਰੀ ਮੁਤਾਬਕ ਪੂਜਾ ਕਰਨ ਆਈ ਲੜਕੀ ਨੂੰ ਕਪੜੇ ਬਦਲਣ ਦਾ ਬਹਾਨਾ ਬਣਾ ਕੇ ਉਹ ਆਪਣੇ ਘਰ ਲੈ ਗਿਆ ਜਿਥੇ ਉਸ ਨੂੰ ਨਸ਼ੀਲੀ ਚਾਹ ਪਿਆ ਦਿੱਤੀ ਅਤੇ ਉਸ ਨਾਲ ਬਲਾਤਕਾਰ ਕਰਕੇ ਉਸ ਦੀ ਵੀਡੀਓ ਬਣਾ ਲਈ। ਜਿਸ ਦੇ ਆਧਾਰ 'ਤੇ ਉਹ ਪੀੜਤ ਲੜਕੀ ਨਾਲ ਵਾਰ-ਵਾਰ ਬਲਾਤਕਾਰ ਕਰਦਾ ਰਿਹਾ।
ਦੋਸ਼ੀ ਦੇ ਤਸ਼ੱਦਦ ਤੋਂ ਤੰਗ ਆਈ ਲੜਕੀ ਨੇ ਹਿੰਮਤ ਕਰਕੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਰੋਡ ਸਥਿਤ ਇਕ ਪੈਲੇਸ ਦੇ ਪਿੱਛੇ ਰਹਿਣ ਵਾਲੇ ਸੰਜੇ ਕੁਮਾਰ ਉਰਫ ਸ਼ਾਮ ਖਿਲਾਫ ਬਲਾਤਕਾਰ, ਧੋਖਾਧੜੀ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਪੁਲਸ ਦੀ ਪਹੁੰਚ ਤੋਂ ਬਾਹਰ ਹੈ, ਪੁਲਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੀੜਤਾ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੀੜਤਾ ਨੇ ਪੁਲਸ ਨੂੰ ਦੱਸਿਆ ਕਿ 2013 'ਚ ਉਹ ਛਟ ਪੂਜਾ 'ਚ ਹਿੱਸਾ ਲੈਣ ਆਈ ਸੀ। ਪੂਜਾ ਕਰਨ ਦੌਰਾਨ ਉਸ ਦੇ ਕਪੜੇ ਗਿੱਲੇ ਹੋ ਗਏ। ਦੋਸ਼ੀ ਨੇ ਉਸ ਨੂੰ ਕਿਹਾ ਕਿ ਉਸ ਦਾ ਘਰ ਨੇੜੇ ਹੀ ਅਤੇ ਉਹ ਕਪੜੇ ਬਦਲ ਲਵੇ, ਜਿਥੇ ਉਸ ਨੇ ਉਸ ਨੂੰ ਚਾਹ 'ਚ ਕੁਝ ਨਸ਼ੀਲਾ ਪਦਾਰਥ ਪਿਲਾ ਦਿੱਤਾ ਅਤੇ ਉਹ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਵੀਡੀਓ ਬਣਾ ਲਈ ਅਤੇ ਉਹ ਵਾਰ-ਵਾਰ ਉਹ ਉਸ ਨੂੰ ਬਲੈਕਮੇਲ ਕਰਦਾ ਰਿਹਾ।
ਟੀ. ਵੀ. ਸੀਰੀਅਲ ਦੇਖਿਆ, ਫਿਰ ਅਗਵਾ ਕੀਤਾ ਸੀ ਮਹਿਰਮ!
NEXT STORY