ਮੋਹਾਲੀ-ਮਹਿਰਮ ਸੰਧੂ ਨੂੰ ਅਗਵਾ ਕਰਨ ਵਾਲਾ ਦੋਸ਼ੀ ਕੋਈ ਹਿਸਟਰੀ ਸ਼ੂਟਰ ਜਾਂ ਫਿਰ ਪ੍ਰੋਫੈਸ਼ਨਲ ਨਹੀਂ ਸੀ, ਸਗੋਂ ਉਸ ਨੂੰ ਪੈਸਾ ਕਮਾਉਣ ਦੀ ਇਹ ਯੋਜਨਾ ਟੀ. ਵੀ. ਸੀਰੀਅਲ ਨੂੰ ਦੇਖ ਕੇ ਹੀ ਬਣਾਈ ਸੀ। ਦੋਸ਼ੀ ਹਰ ਰੋਜ਼ ਟੀ. ਵੀ. 'ਤੇ ਸੀ. ਆਈ. ਡੀ. ਦੇਖਦਾ ਸੀ। ਇਸ ਤੋਂ ਬਾਅਦ ਹੀ ਉਸ ਨੇ ਪੈਸੇ ਇਕੱਠੇ ਕਰਨ ਲਈ ਮਹਿਰਮ ਨੂੰ ਅਗਵਾ ਕੀਤਾ ਸੀ।
ਇਹ ਖੁਲਾਸਾ ਪੁਲਸ ਨੇ ਦੋਸ਼ੀ ਤੇਜਿੰਦਰ ਸਿੰਘ ਨੂੰ ਪੁੱਛਗਿੱਛ 'ਚ ਕੀਤਾ ਸੀ, ਹਾਲਾਂਕਿ ਉਸ ਦੀ ਯੋਜਨਾ ਕਾਮਯਾਬ ਨਹੀਂ ਹੋ ਸਕੀ। ਪੁਲਸ ਨੂੰ ਪੁੱਛਗਿੱਛ 'ਚ ਪਤਾ ਲੱਗਿਆ ਕਿ ਉਸ ਨੂੰ ਮਹਿਰਮ ਦੇ ਪਰਿਵਾਰ ਵਾਲਿਆਂ ਦੀ ਸਾਰੀ ਜਾਣਕਾਰੀ ਸੀ ਅਤੇ ਉਸ ਨੂੰ ਪਤਾ ਲੱਗਿਆ ਸੀ ਕਿ ਜਲਦੀ ਹੀ ਉਨ੍ਹਾਂ ਕੋਲ ਲੱਖਾਂ ਰੁਪਏ ਆਉਣ ਵਾਲੇ ਹਨ, ਜਦੋਂ ਕਿ ਦੋÎਸ਼ੀ ਨੂੰ ਪੈਸਿਆਂ ਦੀ ਕਾਫੀ ਲੋੜ ਸੀ। ਇਸ ਤੋਂ ਬਾਅਦ ਸੀਰੀਅਲ 'ਚ ਦਿਖਾਈ ਗਈ ਇਕ ਸਟੋਰੀ ਦੇ ਹਿਸਾਬ ਨਾਲ ਮਹਿਰਮ ਦੇ ਅਗਵਾ ਕਰਨ ਦੀ ਯੋਜਨਾ ਬਣਾਈ ਗਈ ਹੌਲੀ-ਹੌਲੀ ਦੋਸ਼ੀ ਨੇ ਮਹਿਰਮ ਦਾ ਦਿਲ ਜਿੱਤ ਲਿਆ।
ਫਿਰ ਉਹ ਮਹਿਰਮ ਨੂੰ ਇਕ ਦਿਨ ਕਾਰ 'ਚ ਬਿਠਾ ਕੇ ਆਪਣੇ ਨਾਲ ਲੈ ਗਿਆ। ਤੇਜਿੰਦਰ ਨੇ ਦੱਸਿਆ ਕਿ ਜਦੋਂ ਉਸ ਨੇ ਮਹਿਰਮ ਨੂੰ ਅਗਵਾ ਕੀਤਾ ਸੀ ਤਾਂ ਉਸ ਨੇ ਬੱਚੇ ਨੂੰ ਮਾਰਨ ਦੀ ਕੋਈ ਯੋਜਨਾ ਨਹੀਂ ਬਣਾਈ ਸੀ ਪਰ ਜਦੋਂ ਮਹਿਰਮ ਡਿਗ ਕੇ ਜ਼ਖਮੀ ਹੋ ਗਿਆ ਅਤੇ ਉਹ ਕਹਿਣ ਲੱਗਿਆ ਕਿ ਉਹ ਆਪਣੇ ਘਰਦਿਆਂ ਨੂੰ ਸਭ ਕੁਝ ਦੱਸ ਦੇਵੇਗਾ ਤਾਂ ਉਸ ਤੋਂ ਬਾਅਦ ਦੋਸ਼ੀ ਨੇ ਤੁਰੰਤ ਮਹਿਰਮ ਨੂੰ ਮਾਰਨ ਦਾ ਫੈਸਲਾ ਕਰ ਲਿਆ।
ਪੱਟੜੀ 'ਤੇ ਆਈ ਮੋਦੀ ਦੀ ਹਾਈ ਸਪੀਡ ਟਰੇਨ!
NEXT STORY