ਕਿੰਸ਼ਾਸਾ-ਸੰਯੁਕਤ ਰਾਸ਼ਟਰ ਸ਼ਾਂਤੀ ਬਲ ਦੇ ਛੇ ਮੈਂਬਰਾਂ ਨੂੰ ਕਾਂਗੋ 'ਚ ਉਸ ਸਮੇਂ ਹਿਰਾਸਤ 'ਚ ਲਿਆ ਗਿਆ ਜਦੋਂ ਫੌਜ ਨੂੰ ਉਨ੍ਹਾਂ ਦੇ ਸਮਾਨ 'ਚੋਂ ਕਾਂਗੋ ਦੀ ਫੌਜੀ ਵਰਦੀਆਂ ਮਿਲੀਆਂ। ਉੱਤਰੀ ਕਿਵੂ ਸੂਬੇ ਦੇ ਗਕਾਂਗੋ ਨੇ ਸੰਯੁਕਤ ਰਾਸ਼ਟਰ ਦੇ ਛੇ ਸ਼ਾਂਤੀ ਫੌਜੀਆਂ ਨੂੰ ਲਿਆ ਹਿਰਾਸਤ 'ਚਵਰਨਰ ਜੂਲੀਅਨ ਪਾਲੁਕੂ ਨੇ ਕਿਹਾ ਕਿ ਯੂਕਰੇਨੀ ਫੌਜੀਆਂ ਨੂੰ ਗੋਮਾ 'ਚ ਹਵਾਈ ਅੱਡੇ 'ਤੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਤੋਂ ਬਾਅਦ ਹਿਰਾਸਤ 'ਚ ਲੈ ਲਿਆ ਗਿਆ। ਇਨ੍ਹਾਂ 'ਚੋਂ ਕੁਝ ਵਰਦੀਆਂ ਰਾਸ਼ਟਰਪਤੀ ਦੇ ਸੁਰੱਖਿਆ ਕਰਮਚਾਰੀਆਂ ਦੀਆਂ ਸਨ। ਫੋਰਸ ਦੇ ਬੁਲਾਰੇ ਚਾਰਲਸ ਐਂਟਨੀ ਬਾਂਬਰਾ ਨੇ ਕਿਹਾ ਕਿ ਉਹ ਘਟਨਾ ਤੋਂ ਜਾਣੂ ਹੈ ਅਤੇ ਉਨ੍ਹਾਂ ਨੇ ਜਾਂਚ ਦੀ ਗੱਲ ਆਖੀ ਹੈ। ਉਨ੍ਹਾਂ ਨੇ ਕਿਹਾ ਕਿ ਫੋਰਸ ਅਧਿਕਾਰੀਆਂ ਦਾ ਸਹਿਯੋਗ ਕਰੇਗਾ।
ਮੰਜ਼ਿਲ ਕੋਲ ਜਾ ਕੇ ਰਾਹਾਂ ਤੋਂ ਭਟਕੇ ਮੋਦੀ-ਨਵਾਜ਼, ਇਤਿਹਾਸ ਬਣਾਉਣ ਤੋਂ ਖੁੰਝੇ (ਦੇਖੋ ਤਸਵੀਰਾਂ)
NEXT STORY