ਕਾਠਮੰਡੂ— ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਉਮੀਦ ਜਤਾਈ ਜਾ ਰਹੀ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਸੁਧਾਰ ਆਵੇਗਾ ਪਰ ਮੋਦੀ ਤੇ ਨਵਾਜ਼ ਨਵਾਂ ਇਤਿਹਾਸ ਨਾ ਸਿਰਜ ਸਕੇ। ਅਜਿਹਾ ਤਾਂ ਕੀ ਹੋਣਾ ਸੀ ਸਗੋਂ ਦੋਹਾਂ ਵਿਚਕਾਰ ਉਹ ਹੋਇਆ, ਜੋ ਇਕ ਬੁਰੇ ਰਿਸ਼ਤਿਆਂ ਦਾ ਗਵਾਹ ਬਣ ਗਿਆ। ਨੇਪਾਲ ਵਿਚ ਜਾਰੀ 18ਵੇਂ ਸਾਰਕ ਸੰਮੇਲਨ ਵਿਚ ਮੋਦੀ ਤੇ ਨਵਾਜ਼ ਦਰਮਿਆਨ ਨਾਰਾਜ਼ਗੀ ਸਾਫ ਦਿਖਾਈ ਦਿੱਤੀ। ਦੋਹਾਂ ਨੇਤਾਵਾਂ ਨੇ ਇਕੱਠੇ ਮੰਚ ਤਾਂ ਸਾਂਝਾ ਕੀਤਾ ਪਰ ਇਕ-ਦੂਜੇ ਵੱਲ ਦੇਖਿਆ ਤੱਕ ਨਹੀਂ। ਇੰਨਾਂ ਹੀ ਨਹੀਂ ਸ਼ਿਸ਼ਟਾਚਾਰ ਦੇ ਨਾਅਤੇ ਵੀ ਦੋਹਾਂ ਨੇਤਾਵਾਂ ਨੇ ਇਕ-ਦੂਜੇ ਨਾਲ ਹੱਥ ਮਿਲਾਉਣ ਦੀ ਪਹਿਲ ਨਹੀਂ ਕੀਤੀ। ਤਿੰਨ ਘੰਟਿਆਂ ਤੱਕ ਚੱਲੇ ਇਸ ਸੰਮੇਲਨ ਵਿਚ ਮੋਦੀ ਤੇ ਨਵਾਜ਼ ਸਿਰਫ ਦੋ ਕੁਰਸੀਆਂ ਦੀ ਦੂਰੀ 'ਤੇ ਬੈਠੇ ਸਨ ਪਰ ਇਸ ਵਾਰ ਦਿਲਾਂ ਦੀ ਦੂਰੀ ਇਸ ਤੋਂ ਕਾਫੀ ਜ਼ਿਆਦਾ ਸੀ।
ਦੂਜੇ ਪਾਸੇ 2002 ਦੇ ਕਾਠਮੰਡੂ ਦੇ ਸਾਰਕ ਸੰਮੇਲਨ ਨੂੰ ਯਾਦ ਕੀਤੇ ਜਾਵੇ ਤਾਂ ਹਾਲਾਤ ਇਸ ਤੋਂ ਉਲਟ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ੱਰਫ ਨੇ ਉੱਠ ਕੇ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨਾਲ ਹੱਥ ਮਿਲਾਇਆ ਸੀ। ਜਦੋਂ ਕਿ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਉਸ ਸਮੇਂ ਵੀ ਕਾਫੀ ਤਣਾਅ ਸੀ।
ਚੀਨ 'ਚ ਬੱਸ ਉਲਟੀ, 2 ਲੋਕਾਂ ਦੀ ਮੌਤ
NEXT STORY